'ਗੋਬਿੰਦ ਟੂਰ ਐਂਡ ਟੈਵਲਜ਼ ਨੇ ਕੈਨੇਡਾ ਤੇ ਯੂਕੇ ਦੇ ਖੋਲ੍ਹੇ ਨਵੇਂ ਰਾਹ : ਵਿਰਕ
'ਗੋਬਿੰਦ ਟੂਰ ਐਂਡ ਟੈਵਲਜ਼ ਨੇ ਕੈਨੇਡਾ ਤੇ ਯੂਕੇ ਦੇ ਖੋਲ੍ਹੇ ਨਵੇਂ ਰਾਹ:ਵਿਰਕ
Publish Date: Fri, 13 Mar 2026 05:36 PM (IST)
Updated Date: Sat, 14 Mar 2026 04:07 AM (IST)

:ਬਿਜਨਸ ਪਲੱਸ: ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਇਮੀਗ੍ਰੇਸ਼ਨ ਖੇਤਰ ’ਚ ਆਪਣਾ ਵੱਡਾ ਨਾਮ ਬਣਾ ਚੁੱਕੀ ਸੰਸਥਾ ਗੋਬਿੰਦ ਟੂਰ ਐਂਡ ਟ੍ਰੈਵਲਜ਼ ਬਰਨਾਲਾ ਨੇ ਕੈਨੇਡਾ ਤੇ ਯੂਕੇ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ਪੇਸ਼ ਕੀਤਾ ਹੈ। ਸੰਸਥਾ ਦੇ ਚੇਅਰਮੈਨ ਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਤੇ ਐੱਮਡੀ ਹਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਹੁਣ ਓਪਨ ਵਰਕ ਪਰਮਿਟ ਰਾਹੀਂ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰਾਹ ਸਾਫ਼ ਹੋ ਗਿਆ ਹੈ। ਵਿਰਕ ਭਰਾਵਾਂ ਨੇ ਦੱਸਿਆ ਕਿ ਓਪਨ ਵਰਕ ਪਰਮਿਟ ਤਹਿਤ ਵਿਦੇਸ਼ ਜਾਣ ਵਾਲੇ ਲੋਕਾਂ ਕੋਲ ਕੰਮ ਕਰਨ ਦੀ ਪੂਰੀ ਆਜ਼ਾਦੀ ਹੁੰਦੀ ਹੈ। ਇਹ ਮੌਕਾ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਘੱਟੋ-ਘੱਟ 12ਵੀਂ ਪਾਸ ਕੀਤੀ ਹੋਈ ਹੈ ਤੇ ਜਿਨ੍ਹਾਂ ਦੀ ਉਮਰ 22 ਸਾਲ ਤੋਂ 45 ਸਾਲ ਦੇ ਦਰਮਿਆਨ ਹੈ। ਪਿਛਲੇ ਡੇਢ ਦਹਾਕੇ ਤੋਂ ਇਹ ਸੰਸਥਾ ਹਜ਼ਾਰਾਂ ਲੋਕਾਂ ਨੂੰ ਕੈਨੇਡਾ, ਆਸਟ੍ਰੇਲੀਆ, ਯੂਕੇ ਤੇ ਯੂਐੱਸਏ ਵਰਗੇ ਦੇਸ਼ਾਂ ਵਿਚ ਪੜ੍ਹਨ, ਕੰਮ ਕਰਨ ਤੇ ਘੁੰਮਣ ਲਈ ਵੀਜ਼ੇ ਲਗਵਾ ਕੇ ਦੇ ਚੁੱਕੀ ਹੈ। ਇੱਥੇ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਤੋਂ ਲੈ ਕੇ ਵਿਦੇਸ਼ ਭੇਜਣ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕਰਨ ਤੇ ਹਵਾਈ ਟਿਕਟਾਂ ਬੁੱਕ ਕਰਨ ਤੱਕ ਦਾ ਸਾਰਾ ਕੰਮ ਇੱਕੋ ਛੱਤ ਹੇਠ ਪਾਰਦਰਸ਼ੀ ਢੰਗ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਿਰਫ਼ ਕਾਰੋਬਾਰੀ ਅਦਾਰਾ ਨਹੀਂ, ਸਗੋਂ ਇੱਕ ਸਮਾਜ ਸੇਵੀ ਸੰਸਥਾ ਵਾਂਗ ਕੰਮ ਕਰਦੀ ਹੈ।