ਕੇਂਦਰੀ ਬਜਟ ਸਬੰਧੀ ਸੈਮੀਨਾਰ ਕਰਵਾਇਆ
ਕੇਂਦਰੀ ਬਜਟ ਸੰਬੰਧੀ ਸੈਮੀਨਾਰ ਕਰਵਾਇਆ
Publish Date: Sat, 07 Mar 2026 04:21 PM (IST)
Updated Date: Sun, 08 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਐੱਲਬੀਐੱਸ ਕਾਲਜ ਬਰਨਾਲਾ ’ਚ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਦੇ ਮਾਰਗਦਰਸ਼ਨ ਹੇਠ ਕਾਮਰਸ ਤੇ ਮੈਨੇਜਮੈਂਟ ਵਿਭਾਗ ਵੱਲੋਂ ਯੁਵਾ ਸ਼ਕਤੀ–ਚਲਿਤ ਬਜਟ 2026–2027 ਵਿਸ਼ੇ ਉੱਤੇ ਕੇਂਦਰੀ ਬਜਟ ਸਬੰਧੀ ਸੈਮੀਨਾਰ ਕਰਵਾਇਆ। ਬਜਟ ਬਾਰੇ ਜਾਣਕਾਰੀ ਵਿਦਿਆਰਥੀਆਂ ਦੀ ਸੋਚ ਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਵਿਕਸਿਤ ਕਰਦੀ ਹੈ ਤੇ ਉਨ੍ਹਾਂ ਦੇ ਸਮੁੱਚੇ ਵਿਅਕਤਿਤਵ ਵਿਕਾਸ ’ਚ ਵੀ ਮਦਦਗਾਰ ਸਾਬਤ ਹੁੰਦੀ ਹੈ। ਸੈਮੀਨਾਰ ਦੌਰਾਨ ਦੀਪਿਕਾ ਮੈਮ ਨੇ ਮੰਚ ਸੰਚਾਲਨ ਕੀਤਾ। ਵਿਦਿਆਰਥੀਆਂ ਨੇ ਪਾਵਰਪੋਇੰਟ ਪ੍ਰਜ਼ੈਂਟੇਸ਼ਨਾਂ ਰਾਹੀਂ ਬਜਟ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ। ਇਸ ਸੈਮੀਨਾਰ ’ਚ ਦੇਸ਼ ਦੇ ਵਿਕਾਸ ’ਚ ਨੌਜਵਾਨਾਂ ਦੀ ਭੂਮਿਕਾ ਨੂੰ ਖਾਸ ਤੌਰ ’ਤੇ ਉਜਾਗਰ ਕੀਤਾ ਗਿਆ। ਪ੍ਰਿੰਸੀਪਲ ਨੇ ਬਜਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਨੌਜਵਾਨਾਂ ਤੇ ਦੇਸ਼ ਲਈ ਇਸ ਦੀ ਮਹੱਤਤਾ ਬਾਰੇ ਦੱਸਿਆ। ਡਾ. ਵੀਰਪਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੱਤਾ। ਇਸ ਮੌਕੇ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ, ਐਚਓਡੀ ਮਿਸਿਜ਼ ਮੋਨਿਕਾ ਬੰਸਲ, ਡਾ. ਵੀਰਪਾਲ ਕੌਰ, ਮਿਸਿਜ਼ ਨੀਰੂ ਜੇਠੀ, ਮਿਸਿਜ਼ ਅਮਨਦੀਪ ਕੌਰ, ਮਿਸਿਜ਼ ਹਰਮਨਪ੍ਰੀਤ ਕੌਰ, ਮਿਸ ਪਰਮਿੰਦਰ ਕੌਰ ਅਤੇ ਵਿਦਿਆਰਥੀ ਮੌਜੂਦ ਸਨ।