ਪੀਣ ਵਾਲੇ ਪਾਣੀ ਦੀ ਦਿੱਕਤ ਹੱਲ ਨਾ ਹੋਈ ਤਾਂ ਕਰਾਂਗੇ ਸੰਘਰਸ਼ : ਆਗੂ
ਪੀਣ ਵਾਲੇ ਪਾਣੀ ਦੀ ਦਿੱਕਤ ਹੱਲ ਨਾ ਹੋਈ, ਤਾਂ ਕਰਾਂਗੇ ਭਾਰੀ ਸੰਘਰਸ਼
Publish Date: Wed, 07 Jan 2026 03:48 PM (IST)
Updated Date: Wed, 07 Jan 2026 03:50 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਮੁੱਚੀਆਂ ਜਨਤਕ ਜਥੇਬੰਦੀਆਂ ਅਤੇ ਸ਼ਹਿਰੀਆਂ ਦਾ ਸਾਂਝੇ ਤੌਰ ’ਤੇ ਵਿਸ਼ਾਲ ਇਕੱਠ ਧੰਨਾ ਭਗਤ ਗੁਰਦੁਆਰਾ ਸਾਹਿਬ ਲਹਿਰਾਗਾਗਾ ਵਿਖੇ ਹੋਇਆ। ਇਸ ਮੌਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਚਰਚਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਾਣੀ ਮਨੁੱਖ ਦੀ ਬੁਨਿਆਦੀ ਲੋੜ ਹੈ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਇਸ ਬੁਨਿਆਦੀ ਲੋੜ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਹਿਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲਣ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਦ ਤੋਂ ਬਦਤਰ ਹੋ ਰਹੀ ਹੈ। ਜਿਸ ਕਾਰਨ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ। ਸ਼ਹਿਰ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਇਹ ਫੈਸਲਾ ਕੀਤਾ ਗਿਆ ਕਿ ਇਸ ਗੰਭੀਰ ਸਮੱਸਿਆ ਨੂੰ ਲੈ ਕੇ 10 ਜਨਵਰੀ ਨੂੰ ਲਹਿਰਾਗਾਗਾ ਵਿਖੇ ਸਮੁੱਚੇ ਸ਼ਹਿਰ ਅਤੇ ਜਨਤਕ ਜਥੇਬੰਦੀਆਂ ਦਾ ਵੱਡਾ ਇਕੱਠ ਰਾਮੇ ਵਾਲੀ ਖੂਹੀ ਦੇ ਨੇੜੇ ਬਿਰਧ ਆਸ਼ਰਮ ਵਿੱਚ ਕੀਤਾ ਜਾਵੇਗਾ। ਜਿੱਥੇ ਸਮੱਸਿਆ ਦੇ ਹੱਲ ਲਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਸੇ ਦਿਨ ਵੱਡਾ ਵਫ਼ਦ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੂੰ ਮਿਲੇਗਾ। ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਲੰਮਾ ਅਤੇ ਪੜਾਅਵਾਰ ਸੰਘਰਸ਼ ਉਲੀਕਿਆ ਜਾਵੇਗਾ। ਜਿੰਨਾ ਚਿਰ ਇਹ ਸਮੱਸਿਆ ਹੱਲ ਨਹੀਂ ਹੁੰਦੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਰਬਜੀਤ ਸ਼ਰਮਾ, ਮਹਿੰਦਰ ਸਿੰਘ, ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਨੀਟੂ ਸ਼ਰਮਾ, ਜੰਟਾ ਲਦਾਲ, ਦਰਸ਼ਨ ਸਿੰਘ, ਗੁਰਨਾਮ ਨੰਬਰਦਾਰ, ਸੁਖਜਿੰਦਰ ਲਾਲੀ, ਵਿਨੋਦ ਲਹਿਰਾ, ਲਛਮਣ ਅਲੀਸ਼ੇਰ, ਨਰਿੰਦਰ ਸ਼ਰਮਾ, ਬਲਦੇਵ ਚੀਮਾ, ਰਜੇਸ਼ ਪੱਪੂ ,ਕ੍ਰਿਸ਼ਨ ਚੰਦ, ਪ੍ਰਕਾਸ਼ ਸਿੰਘ ਖਾਲਸਾ, ਮਨਸਾ ਸਿੰਘ ,ਕੇਵਲ ਕ੍ਰਿਸ਼ਨ, ਬਿਹਾਰੀ ਮੰਡੇਰ ,ਜਸਪਾਲ ਸਿੰਘ, ਲਾਡੀ ਸ਼ਰਮਾ , ਚਰਨਜੀਤ ਸਿੰਘ, ਤੇਜਾ ਗਿਦੜਿਆਣੀ, ਵਿਜੇ ਕੁਮਾਰ, ਧਰਮਿੰਦਰ ਸਿੰਘ, ਸਤਪਾਲ ਸਿੰਘ ਆਦਿ ਹਾਜ਼ਰ ਸਨ।