ਆਈਡੀਪੀ ਵੱਲੋਂ ਸ਼ਹੀਦਾਂ ਦੀ ਯਾਦ ’ਚ ਕੱਢਿਆ ਜਾਵੇਗਾ ਚੇਤਨਾ ਮਾਰਚ
ਆਈਡੀਪੀ ਵੱਲੋਂ ਸ਼ਹੀਦਾਂ ਦੀ ਯਾਦ ’ਚ ਚੇਤਨਾ ਮਾਰਚ
Publish Date: Wed, 18 Mar 2026 03:38 PM (IST)
Updated Date: Wed, 18 Mar 2026 03:40 PM (IST)
- 21 ਨੂੰ ਧੂਰੀ ਤੋਂ ਚੱਲ ਕੇ 23 ਮਾਰਚ ਨੂੰ ਪੁੱਜੇਗਾ ਕੈਦੂਪੁਰ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਕਾਫਲਾ 21 ਤੋਂ 23 ਮਾਰਚ ਤੱਕ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ) ਵੱਲੋਂ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਧੂਰੀ ਸ਼ਹਿਰ ਤੋਂ ਸ਼ੁਰੂ ਕਰ ਕੇ ਸ਼ੇਰਪੁਰ, ਜਖੇਪਲ, ਦਿੜ੍ਹਬਾ ਤੋਂ ਹੁੰਦਾ ਹੋਇਆ ਚੇਤਨਾ ਕਾਫਲਾ ਕੈਦੂਪੁਰ ਨੇੜੇ ਨਾਭਾ ਵਿਖੇ ਪਹੁੰਚੇਗਾ। ਕਾਫਲੇ ਦੇ ਮੰਤਵ ਸਬੰਧੀ ਜਾਣਕਾਰੀ ਦਿੰਦਿਆਂ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਅਤੇ ਸੂਬਾ ਆਗੂ ਫਲਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿਰਲੱਥ ਯੋਧਿਆਂ ਨੇ ਅਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਪਰ ਮੌਜੂਦਾ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਟਰੇਡ ਡੀਲ ਰਾਹੀਂ ਦੇਸ਼ ਦੀ ਪ੍ਰਭੂਸਤਾ ਨੂੰ ਦਾਅ ਤੇ ਲਾਉਣ, ਬਿਜਲੀ ਸੋਧ ਬਿਲ 2025 ਲਿਆਉਣ, ਬੀਜ ਬਿਲ ਲਿਆਉਣ, ਮਨਰੇਗਾ ਕਾਨੂੰਨ ਨੂੰ ਖਤਮ ਕਰ ਕੇ ਕਿਰਤੀ ਦਾ ਰੁਜ਼ਗਾਰ ਖੋਹਣ ਅਤੇ ਲੇਬਰ ਦੇ ਲਈ ਬਣੇ 29 ਕਾਨੂੰਨਾਂ ਨੂੰ ਰੱਦ ਕਰ ਕੇ 4 ਲੇਬਰ ਕੋਡ ਬਣਾਉਣ ਆਦਿ ਵਰਗੇ ਕਾਨੂੰਨ ਬਣਾ ਕੇ ਦੇਸ਼ ਨੂੰ ਗੁਲਾਮ ਬਣਾਉਣ ਵੱਲ ਵਧਿਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਸਮੇਤ ਦੂਸਰੀਆਂ ਪਾਰਟੀਆਂ ਸਿਰਫ ਸੱਤਾ ’ਤੇ ਕਾਬਜ਼ ਹੋਣ ਤੋਂ ਬਿਨਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦਿਆਂ ’ਤੇ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਸਮੇਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦਿਆਂ ’ਤੇ ਸਾਂਝੇ ਉਪਰਾਲੇ ਕਰਨ ਲਈ ਲੋਕਾਂ ਨੂੰ ਲਾਮਬੰਦ ਹੋਕੇ ਸਾਝੀਂ ਜੱਦੋ-ਜਹਿਦ ਵੱਲ ਵਧਣਾ ਪਵੇਗਾ।