ਅੱਜ ਕਰਵਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼
ਅੱਜ ਕਰਵਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼
Publish Date: Thu, 26 Mar 2026 03:56 PM (IST)
Updated Date: Fri, 27 Mar 2026 03:59 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਬਰਨਾਲਾ ਵੱਲੋਂ ਸਮੂਹ ਗੋਬਿੰਦ ਕਾਲੋਨੀ ਤੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਧਾਨ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਪ੍ਰਚਾਰ ਉਦਾਸੀ ਸਮੇਂ ਉਤਰਾਖੰਡ ਦੇ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵਿਖੇ ਪਹੁੰਚ ਕੇ ਸਿਧ ਜੋਗੀਆ ਨਾਲ ਗੋਸਟੀ ਕਰਨ ਦੇ ਇਤਿਹਾਸ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਤੇ ਕੋੜੇ ਰੀਠੇ ਮੀਠੇ ਕੀਤੇ ਸਨ, ਗੁ ਰੀਠਾ ਸਾਹਿਬ ਦੇ ਇਤਿਹਾਸ ਸਬੰਧੀ ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ ਬਰਨਾਲਾ ਵੱਲੋਂ ਸਮੂਹ ਗੋਬਿੰਦ ਕਲੋਨੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਿਤੀ 27 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਅਤੇ 29 ਮਾਰਚ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਹਰਵਿੰਦਰ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀ ਹੰਡਿਆਇਆ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਨਾਲ ਨਿਹਾਲ ਕਰਵਾਉਣਗੇ ਅਤੇ ਭਾਈ ਗੁਰਦਿੱਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਇੰਟਰਨੈਸ਼ਨਲ ਕਵਿਸ਼ਰੀ ਜਥਾ ਭੈਣੀ ਬੜਿੰਗਾਂ ਵਾਲੇ ਜਥੇ ਵੱਲੋ ਆਪਣੀ ਕਵਿਸ਼ਰੀ ਰਾਹੀ ਗੁਰੂ ਨਾਨਕ ਦੇਵ ਜੀ ਅਤੇ ਗੁਰਦੁਆਰਾ ਰੀਠਾ ਸਾਹਿਬ ਦਾ ਇਤਿਹਾਸ ਜਾਣੂ ਕਰਵਾਉਣਗੇ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਪਰਮਜੀਤ ਖਾਲਸਾ ਵੱਲੋਂ ਫਰੀ ਧਾਰਮਿਕ ਲਿਟੇਚਰ ਸੰਗਤਾਂ ਨੂੰ ਵੰਡਿਆ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਮੈਂਬਰ ਐਸਜੀਪੀਸੀ, ਗੁਰਜੰਟ ਸਿੰਘ ਸੋਨਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਮੈਨੇਜਰ ਨਿਰਮਲ ਸਿੰਘ ਰਾਜੀਆ, ਹਰਪ੍ਰੀਤਮ ਸਿੰਘ ਗਰੇਵਾਲ, ਗੁਰਪ੍ਰੀਤਮ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਛੀਕੇ, ਸਤਵਿੰਦਰ ਸਿੰਘ ਮਾਛੀਕੇ, ਯਗਾਸੂ ਮਿੱਤਲ, ਜਗਦੀਪ ਸਿੰਘ ਰਾਏਕੋਟ, ਕਰਨੈਲ ਸਿੰਘ ਰਾਏਕੋਟ, ਬਲਵਿੰਦਰ ਸਿੰਘ, ਗੁਰਜੀਤ ਸਿੰਘ ਬਿੱਟੂ, ਸਰੋਜ ਰਾਣੀ, ਮਨਪ੍ਰੀਤ ਕੌਰ ਮਨੀ, ਕੇਵਲ ਸਿੰਘ, ਵੀਨਸ ਕੌਰ, ਹਰਜੀਤ ਸਿੰਘ ਬਰਨਾਲਾ, ਹਰਜੀਤ ਸਿੰਘ ਕੈਨੇਡਾ, ਅਵਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਮਲਕੀਤ ਸਿੰਘ,ਹਰਦੇਵ ਸਿੰਘ, ਸਿਮਰਨਜੀਤ ਸਿੰਘ ਸਿੰਮੀ, ਡਾ.ਅਮਨਦੀਪ ਸਿੰਘ ਟੱਲੇਵਾਲ, ਬੇਅੰਤ ਸਿੰਘ ਧਾਲੀਵਾਲ ਆਦਿ ਹਾਜਰ ਸਨ,