ਵਿਦੇਸ਼ ਜਾ ਕੇ ਵੀ ਨਹੀਂ ਭੁੱਲਿਆ ਜਨਮ ਸਥਾਨ ਦਾ ਮੌਹ
ਵਿਦੇਸ਼ ਜਾਕੇ ਨ੍ਹੀ ਭੁੱਲਿਆ ਜਨਮ ਸਥਾਨ ਦਾ ਮੌਹ,,,,,,
Publish Date: Thu, 29 Jan 2026 05:54 PM (IST)
Updated Date: Fri, 30 Jan 2026 04:08 AM (IST)

ਹੈਪੀ ਸ਼ਰਮਾ ਆਸਟ੍ਰੇਲੀਆ ਨੇ ਮਸੀਤ ਲਈ 51 ਹਜ਼ਾਰ ਰੁਪਏ ਕੀਤੇ ਭੇਟ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਿਦੇਸ਼ੀ ਧਰਤੀ ਆਸਟ੍ਰੇਲੀਆ ਰਹਿੰਦੇ ਹੋਏ ਵੀ ਹੈਪੀ ਸ਼ਰਮਾ ਵੱਲੋਂ ਆਪਣੇ ਜਨਮ ਸਥਾਨ ਦਾ ਮੋਹ ਨਹੀਂ ਭੁੱਲਿਆ ਸਗੋਂ ਉਨ੍ਹਾਂ ਵੱਲੋਂ ਧਨੌਲਾ ਸਥਿਤ ਹਰ ਸਾਲ ਧਾਰਮਿਕ, ਸਮਾਜਿਕ ਕੰਮਾਂ ’ਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਨਗਰ ਦੀ ਭਲਾਈ ਲਈ ਸਮੇਂ-ਸਮੇਂ ’ਤੇ ਦਸਵੰਧ ਭੇਜਿਆ ਜਾਂਦਾ ਹੈ ਜਿਸ ਤਹਿਤ ਧਨੌਲਾ ’ਚ ਮਸਜਿਦ ਦੀ ਉਸਾਰੀ ਲਈ ਦਸਵੰਧ ਕੱਢਦੀਆਂ 51 ਹਜ਼ਾਰ ਦੀ ਰਾਸ਼ੀ ਮੁਸਲਿਮ ਵੈੱਲਫ਼ੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖਾਨ ਤੇ ਡਾ. ਮੁਹੰਮਦ ਦਿਲਸ਼ਾਦ ਹੋਰਾਂ ਨੂੰ ਆਪਣੀ ਮਾਤਾ ਅਵਿਨਾਸ਼ ਸ਼ਰਮਾ ਦੇ ਹੱਥੋਂ ਵੇਦਪਾਲ ਸ਼ਰਮਾ ਜੀ ਦੀ ਯਾਦ ’ਚ ਭੇਟ ਕੀਤੇ ਗਈ। ਇਸ ਮੌਕੇ ਨਵਦੀਪ ਸਿੰਘ ਪਰੈਟੀ ਨੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਹੈਪੀ ਸ਼ਰਮਾ ਸੱਤ ਸਮੁੰਦਰ ਪਾਰ ਬੈਠੇ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਆਪਣੀ ਜਨਮ ਭੂਮੀ ਨਾਲ ਜੁੜੀ ਰਹਿੰਦੀ ਹੈ। ਨਗਰ ’ਚ ਧਾਰਮਿਕ ਤੇ ਸਮਾਜਿਕ ਕੰਮਾਂ ਲਈ ਉਨ੍ਹਾਂ ਵੱਲੋਂ ਹਮੇਸ਼ਾ ਹੀ ਦਸਵੰਧ ਭੇਜਿਆ ਜਾਂਦਾ ਹੈ। ਪਰੈਟੀ ਨੇ ਕਿਹਾ ਕਿ ਕੋਰੋਨਾ ਦਾ ਸਮਾਂ ਹੋਵੇ ਜਾਂ ਸਕੂਲਾਂ ’ਚ ਕਿਸੇ ਚੀਜ਼ ਦੀ ਜਰੂਰਤ ਹੋਵੇ। ਹੈਪੀ ਸ਼ਰਮਾ ਸੇਵਾ ਲਈ ਹਮੇਸ਼ਾਂ ਦਸਵੰਧ ਭੇਜਦੇ ਹਨ। ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖਾਨ ਤੇ ਅਤੇ ਡਾਕਟਰ ਦਿਲਸ਼ਾਦ ਮੁਹੰਮਦ ਨੇ ਕਿਹਾ ਕਿ ਇਹ ਮਸਜਿਦ ਤਕਰੀਬਨ 500 ਸਾਲ ਪੁਰਾਣੀ ਹੈ ਜਿਸ ਦੀ ਇਮਾਰਤ ਹੁਣ ਬਹੁਤ ਜ਼ਿਆਦਾ ਖਸਤਾ ਹੋ ਗਈ ਹੈ ਵਾਰ-ਵਾਰ ਸੜਕ ਉੱਚੀ ਹੋਣ ਕਾਰਨ ਮੀਂਹ ਦਾ ਪਾਣੀ ਮਸਜਿਦ ’ਚ ਚਲਾ ਜਾਂਦਾ ਹੈ। ਇਸ ਕਾਰਨ ਇਸ ਪਵਿੱਤਰ ਅਸਥਾਨ ਦੀ ਮੁੜ ਉਸਾਰੀ ਕਰਨੀ ਪਈ।