ਲੜਾਈ ਝਗੜੇ ਤੋਂ ਪਰੇਸ਼ਾਨ ਪਤੀ ਨੇ ਲਿਆ ਫਾਹਾ, ਪਤਨੀ ਖ਼ਿਲਾਫ਼ ਮਾਮਲਾ ਦਰਜ
ਲੜਾਈ ਝਗੜੇ ਤੋਂ ਪਰੇਸ਼ਾਨ ਪਤੀ ਨੇ ਲਿਆ ਫਾਹਾ, ਪਤਨੀ ਖਿਲਾਫ਼ ਮਾਮਲਾ ਦਰਜ
Publish Date: Sat, 10 Jan 2026 03:57 PM (IST)
Updated Date: Sun, 11 Jan 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਪਤੀ ਵੱਲੋਂ ਆਪਣੀ ਪਤਨੀ ਦੇ ਲੜਾਈ ਝਗੜੇ ਤੇ ਗੈਰ ਵਿਅਕਤੀ ਨਾਲ ਗਲਤ ਸਬੰਧ ਤੋਂ ਪਰੇਸ਼ਾਨ ਹੋਣ ਕਾਰਣ ਫਾਹਾ ਲੈ ਕੇ ਖੁਦਕੁਸੀ ਕਰ ਲਈ, ਪੁਲਿਸ ਨੇ ਉਕਤ ਮਾਮਲੇ ’ਚ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਤੇਜਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪੱਖੋ ਕਲਾ ਨੇ ਬਿਆਨ ਲਿਖਵਾਇਆ ਕਿ ਉਸਦੇ ਛੋਟੇ ਲੜਕੇ ਗੁਰਲਾਲ ਸਿੰਘ ਦੀ ਸ਼ਾਦੀ 11 ਸਾਲ ਪਹਿਲਾ ਸੰਦੀਪ ਕੌਰ ਨਾਲ ਹੋਈ ਸੀ। ਜਿਨ੍ਹਾਂ ਦੇ 2 ਬੱਚੇ ਸਨ। ਗੁਰਲਾਲ ਸਿੰਘ ਦੀ ਘਰਵਾਲੀ ਸੰਦੀਪ ਕੌਰ ਦੇ ਗੈਰ ਵਿਅਕਤੀ ਨਾਲ ਗਲਤ ਸਬੰਧ ਸਨ। ਇਸ ਕਾਰਨ ਉਸਦਾ ਲੜਕਾ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਉਸਦੀ ਨੂੰਹ ਸੰਦੀਪ ਕੌਰ ਉਸਦੇ ਲੜਕੇ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ, ਹੁਣ 2 ਦਿਨ ਪਹਿਲਾ ਉਸਦੀ ਨੂੰਹ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਲੜਕੇ ਨਾਲ ਲੜਾਈ-ਝਗੜਾ ਕਰ ਕੇ ਆਪਣੇ ਪੇਕੇ ਪਿੰਡ ਚਲੀ ਗਈ ਸੀ ਤੇ ਉਸਦਾ ਲੜਕਾ ਗੁਰਲਾਲ ਸਿੰਘ ਵੀ ਕੱਲ੍ਹ ਰਾਤ ਦਾ ਬਿਨਾ ਦੱਸੇ ਘਰੋਂ ਚਲਾ ਗਿਆ ਸੀ। ਇਸ ਬਾਰੇ ਅੱਜ ਸਾਨੂੰ ਪਤਾ ਲੱਗਾ ਕਿ ਪਿੰਡ ਦੇ ਬਰੌਟੇ ਨਾਲ ਉਸਦੇ ਲੜਕੇ ਨੇ ਫਾਹਾ ਲਾ ਕੇ ਖੁ਼ਦਕੁਸ਼ੀ ਕਰ ਲਈ ਹੈ। ਉਸਦਾ ਲੜਕਾ ਆਪਣੀ ਘਰਵਾਲੀ ਦੇ ਗੈਰ ਵਿਅਕਤੀ ਨਾਲ ਸਬੰਧਾਂ ਤੋਂ ਤੇ ਉਸ ਵੱਲੋਂ ਕੀਤੀ ਜਾਂਦੀ ਲੜਾਈ-ਝਗੜੇ ਤੋਂ ਪਰੇਸ਼ਾਨ ਸੀ। ਇਸ ਕਾਰਨ ਉਸਨੇ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ ਮੁਦੱਈ ਦੇ ਬਿਆਨ ’ਤੇ ਦੋਸ਼ਣ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।