ਅੱਜ ਬਰਨਾਲਾ ਧਰਨੇ ’ਚਮਨਰੇਗਾ ਮਜ਼ਦੂਰ ਕਾਫਲੇ ਬਣਾ ਕੇ ਹੋਣਗੇ ਸ਼ਾਮਲ
2 ਜਨਵਰੀ ਨੂੰ ਬਰਨਾਲਾ ਧਰਨੇ ’ਚ ਸੈਂਕੜੇ ਮਨਰੇਗਾ ਮਜ਼ਦੂਰ ਕਾਫਲੇ ਬਣਾ ਕੇ ਸ਼ਾਮਿਲ ਹੋਣਗੇ
Publish Date: Thu, 01 Jan 2026 05:16 PM (IST)
Updated Date: Fri, 02 Jan 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਸੰਪਰਕ ਮੀਟਿੰਗਾਂ ਕਰਨ ਉਪਰੰਤ ਨੇੜਲੇ ਪਿੰਡ ਝਲੂਰ ਵਿਖੇ ਮਨਰੇਗਾ ਜੋਬ ਕਾਰਡ ਧਾਰਕਾਂ ਦੀ ਮੀਟਿੰਗ ਕਰਨ ਸਮੇਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਰਜਿਸਟਰ ਨੰਬਰ 06/ 2012 ਸਬੰਧਿਤ ਸੀਆਈਟੀਯੂ (ਸੀਟੂ) ਦੇ ਜ਼ਿਲ੍ਹਾ ਸਕੱਤਰ ਸਾਥੀ ਨਿਰਮਲ ਸਿੰਘ ਝਲੂਰ ਨੇ ਇਹ ਜਾਣਕਾਰੀ ਪ੍ਰੈਸ ਨੂੰ ਦਿੱਤੀ। ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਤੇ ਸੰਪਰਕ ਮੀਟਿੰਗਾਂ ਨੂੰ ਜ਼ਿਲ੍ਹਾ ਪ੍ਰਧਾਨ ਸਾਥੀ ਜੀਤ ਸਿੰਘ ਪੱਖੋ ਕਲਾਂ, ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ ਅਤੇ ਸੀਲਾ ਫਰਵਾਹੀ, ਜ਼ਿਲ੍ਹਾ ਜਨਰਲ ਸਕੱਤਰ ਸਦਾਗਰ ਸਿੰਘ ਉਪਲੀ, ਮਾਇਆ ਅਸਪਾਕਕਲਾਂ, ਰਿੰਪੀ ਕੌਰ ਕਾਲੇਕੇ ਤੋਂ ਇਲਾਵਾ ਸੀਟੂ ਦੇ ਆਗੂਆਂ ਮਾਨ ਸਿੰਘ ਗੁਰਮ, ਗੁਰਮੀਤ ਸਿੰਘ ਸਜਿਹੜਾ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ। ਮਜ਼ਦੂਰ ਆਗੂਆਂ ਅਨੁਸਾਰ ਮਨਰੇਗਾ ਮਜ਼ਦੂਰਾਂ ’ਚ ਮਗਨਰੇਗਾ ਨੂੰ ਖਤਮ ਕਰਕੇ ਨਵਾਂ ਵੀ.ਜੀ.ਰਾਮ.ਜੀ ਕਾਨੂੰਨ ਲਾਗੂ ਕਰਨ ਵਿਰੁੱਧ ਭਾਰੀ ਬੇਚੈਨੀ ਅਤੇ ਗੁੱਸਾ ਹੈ। ਠੰਡ ਅਤੇ ਮੌਸਮ ਦੀ ਖਰਾਬੀ ਦੀ ਪਰਵਾਹ ਨਾ ਕਰਦਿਆਂ ਉਹ ਨਵੇਂ ਕਾਨੂੰਨ ਰੱਦ ਕਰਾਉਣ ਅਤੇ ਮਨਰੇਗਾ ਨੂੰ ਬਹਾਲ ਕਰਕੇ ਹੂਬਹੂ ਲਾਗੂ ਕਰਨ, ਬੰਦ ਕੰਮ ਚਾਲੂ ਕਰਨ, ਕੀਤੇ ਕੰਮਾਂ ਦੀਆਂ ਬਣਦੀਆਂ ਪੇਮੈਂਟਾਂ ਕੀਤੇ ਜਾਣ ਦੀ ਮੰਗ ਤੋਂ ਇਲਾਵਾ ਮਜ਼ਦੂਰਾਂ ਲਈ ਘਾਤਕ ਚਾਰ ਲੇਬਰ ਕੋਡਾ, ਬਿਜਲੀ/ ਬੀਜ ਅਤੇ ਨਵੇਂ ਵਿਕਸਿਤ ਭਾਰਤ ਸਿੱਖਿਆ ਬਿਲ 2025 ਨੂੰ ਜਲਦੀ ਰੱਦ ਕਰਨ ਲਈ ਵੀ ਆਪਣੀ ਰੋਸ ਆਵਾਜ਼ ਬੁਲੰਦ ਕਰਨਗੇ। ਇਸੇ ਦੌਰਾਨ ਪਿੰਡ ਝਲੂਰ ਅਤੇ ਅਸਪਾਲ ਕਲਾਂ ਦੇ ਸਰਪੰਚ ਸਾਹਿਬਾਨਾਂ ਨੇ ਮਨਰੇਗਾ ਬਹਾਲ ਕਰਾਉਣ ਲਈ ਮਜਦੂਰਾਂ ਦੇ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ ਹੈ।