ਭੋਲੇ ਦੀ ਭਰਾਤ ਚੱਲੀ ਗੱਜ ਵੱਜ ਕੇ...ਸ਼ਹਿਰ ’ਚ ਕਾਂਵੜੀਆਂ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸ਼ਿਵਰਾਤਰੀ ਦੇ ਤਿਉਹਾਰ ਦਾ ਭਾਰੀ ਉਤਸ਼ਾਹ, ਬਰਨਾਲਾ ਦੇ ਮੰਦਿਰਾਂ 'ਚ ਹੁੰਮ ਹੁਮਾ ਕੇ ਪਹੁੰਚੇ ਸ਼ਰਧਾਲੂ
Publish Date: Sun, 15 Feb 2026 03:59 PM (IST)
Updated Date: Mon, 16 Feb 2026 04:00 AM (IST)

ਸ਼ਿਵਰਾਤਵੀ ਮੌਕੇ ਮੰਦਰਾਂ ’ਚ ਲੱਗੀ ਭੀੜ, ਬਰਨਾਲਾ ਦੇ ਮੰਦਰਾਂ ’ਚ ਹੁੰਮ ਹੁਮਾ ਕੇ ਪਹੁੰਚੇ ਸ਼ਰਧਾਲੂ ਜਿਲ੍ਹੇ ਦੇ ਵੱਖ ਵੱਖ ਮੰਦਿਰਾਂ ’ਚ ਲੱਗੀਆਂ ਰੋਣਕਾਂ : ਸੁੰਦਰ ਤਰੀਕੇ ਨਾਲ ਸਜੇ ਵੱਖ ਵੱਖ ਮੰਦਿਰ : ਪੁਲਿਸ ਪ੍ਰਸਾਸ਼ਨ ਵਲੋਂ ਕੀਤੇ ਸੁਰੱਖਿਆ ਦੇ ਪ੍ਰਬੰਧ ਪੁੱਖਤਾ ਕੈਪਸ਼ਨ: : ਮੰਦਿਰ ’ਚ ਸ਼ਿਵਲਿੰਗ ’ਤੇ ਜਲ ਅਰਪਣ ਕਰਨ ਸਮੇਂ ਸਰਧਾਲੂ। : ਰੇਲਵੇ ਸਟੇਸ਼ਨ ਬਰਨਾਲਾ ਦੇ ਸ਼ਿਵ ਮੰਦਿਰ ’ਚ ਜਾਣਕਾਰੀ ਦੇਣ ਸਮੇਂ ਮੰਦਿਰ ਸ਼ਿਵ ਮੋਹਨ। : ਲਗਾਏ ਗਏ ਲੰਗਰ ਸਮੇਂ ਹਾਜ਼ਰ ਸਰਧਾਲੂਆਂ ਦਾ ਇਕੱਠ। : ਮੰਦਿਰਾਂ ਦੇ ਬਾਹਰ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਪੁਲਿਸ ਕਰਮਚਾਰੀ। : ਸਹਿਰ ਅੰਦਰ ਕਾਵੜੀਆਂ ਵਲੋਂ ਕੱਢੀ ਗਈ ਵਿਸਾਲ ਸੋਭਾ ਯਾਤਰਾ ਦੌਰਾਨ ਨੱਚਦੇ ਕਾਂਵੜੀਏ। ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਬਰਨਾਲਾ : ਬਰਨਾਲਾ ਵਿਖੇ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸ਼ਿਵ ਮੰਦਰਾਂ ’ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ, ਜਿੱਥੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕੀਤਾ ਗਿਆ ਤੇ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ। ਮੰਦਰਾਂ ’ਚ ਭਜਨ-ਕੀਰਤਨ ਹੋਏ ਤੇ ਸ਼ਰਧਾਲੂਆਂ ਵੱਲੋਂ ਲੰਗਰ ਵੀ ਲਗਾਏ ਗਏ ਸ਼ਹਿਰ ਦੇ ਸਾਰੇ ਮੰਦਰਾਂ ’ਚ ਸ਼ਿਵਰਾਤਰੀ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਸੀ। ਸਵੇਰ ਤੋਂ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਹੋਈਆਂ ਹਨ। ਰੰਗ ਬਿਰੰਗੇ ਫੁੱਲਾਂ ਤੇ ਦੀਪਮਾਲਾਵਾਂ ਨਾਲ ਸਜੇ ਵੱਖ-ਵੱਖ ਮੰਦਰ ਮਹਾਂਸ਼ਿਵਰਾਤਰੀ ਮੌਕੇ ਬਰਨਾਲਾ ਦੇ ਸ਼ਿਵ ਮੰਦਰਾਂ ਨੂੰ ਵੀ ਦੁਲਹਨ ਵਾਂਗ ਸਜਾਇਆ ਗਿਆ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ ਪ੍ਰਰਾਚੀਨ ਸ਼ਿਵ ਮੰਦਰ, ਰਾਮਬਾਗ ਸ਼ਿਵ ਮੰਦਰ, ਸ਼ਿਵਮੱਠ ਧਾਮ, ਗੀਟੀ ਵਾਲਾ ਮੰਦਰ, ਵਿਵੇਕਧਾਮ ਮੌੜਾ ਵਾਲੀ ਕੁਟੀਆ, ਗੀਤਾ ਭਵਨ, ਪੰਚਮੁਖੀ ਸ਼ਿਵ ਮੰਦਰ, ਆਦਿ ਸ਼ਕਤੀ ਮਾਤਾ ਮੰਦਰ, ਬਾਲਾ ਜੀ ਮੰਦਰ ’ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 4 ਵਜੇ ਤੋਂ ਹੀ ਸਾਰੇ ਮੰਦਰਾਂ ’ਚ ਭੋਲੇ ਬਾਬਾ ਦਾ ਜਲ ਅਭਿਸ਼ੇਕ ਕਰਨ ਲਈ ਸ਼ਰਧਾਲੂਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਜ਼ਿਕਰਯੋਗ ਹੈ ਕਿ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆ ਰਹੇ ਕਾਂਵੜੀਆਂ ਨੇ ਗੰਗਾ ਜਲ ਸ਼ਿਵਲਿੰਗ ’ਤੇ ਅਰਪਣ ਕੀਤਾ। ਕਾਂਵੜੀਆਂ ਲਈ ਪ੍ਰਬੰਧਕਾਂ ਵੱਲੋਂ. ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਕਾਂਵੜੀਆਂ ਵੱਲੋਂ ਸਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ। ਮਹਾਂਸ਼ਿਵਰਾਤਰੀ ਮੌਕੇ ਪੂਜਾ-ਅਰਾਧਨਾ ਦਾ ਹੈ ਖਾਸ ਮਹੱਤਵ ਮੰਦਰ ਦੇ ਪੰਡਤ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਵਿਆਹ ਦਾ ਦਿਨ ਹੋਣ ਕਰ ਕੇ ਇਸ ਦਿਨ ਸ਼ਿਵਰਾਤਰੀ ਮਨਾਈ ਜਾਂਦੀ ਹੈ, ਇਸ ਦਿਨ ਭਗਵਾਨ ਸ਼ਿਵ ਅੱਗੇ ਮੱਥਾ ਟੇਕਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਉਥੇ ਹੀ ਸ਼ਾਮ ਸਮੇਂ ਕਾਂਵੜੀਆਂ ਵੱਲੋਂ ਲਿਆਂਦਾ ਗੰਗਾ ਜਲ ਸ਼ਿਵਲਿੰਗ ਉੱਪਰ ਚੜ੍ਹਾਇਆ ਗਿਆ। ਸ਼ਰਧਾਲੂਆਂ ਲਈ ਵੱਡੇ ਪੱਧਰ ’ਤੇ ਲੰਗਰ ਵੀ ਲਗਾਏ ਗਏ ਹਨ। ਪ੍ਰਾਚੀਨ ਸ਼ਿਵ ਮੰਦਰ ਬਰਨਾਲਾ ਦੇ ਪੁਜਾਰੀ ਰਾਜ ਜੀ ਸਾ਼ਸਤਰੀ ਤੇ ਪੰਡਿਤ ਸ਼ਿਵ ਮੋਹਨ ਨੇ ਕਿਹਾ ਕਿ ਸ਼ਿਵ ਭੋਲੇ ਇਨੇ ਦਆਲੂ ਹਨ ਜੇਕਰ ਸੱਚੇ ਮਨ ਨਾਲ ਕੀਤੇ ਜਲ ਅਭਿਸ਼ੇਕ ਨਾਲ ਵੀ ਕਿਰਪਾ ਕਰ ਦਿੰਦੇ ਹਨ। ਮਹਾਂਸ਼ਿਵਰਾਤਰੀ ਨੂੰ ਲੈ ਕੇ ਸ਼ਰਧਾਲੂਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। : ਸਰਧਾਲੂਆਂ ਲਈ ਲਗਾਏ ਲੰਗਰ ਮਹਾਂਸ਼ਿਵਰਾਰਤੀ ਮੌਕੇ ਭਗਤਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਸ਼ਰਧਾਲੂਆਂ ਅਵੀਨਾਸ਼, ਹਰੀ ਓਮ, ਕ੍ਰਿਸ਼ਨ ਗੋਇਲ ਆਦਿ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਤਿਉਹਾਰ ਨੂੰ ਧਿਆਨ ’ਚ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਦੋ ਦਿਨ ਦਾ ਲੰਗਰ ਲਗਾਇਆ ਜਾਂਦਾ ਹੈ। ਜਿਸ ’ਚ ਪਕੌੜੇ, ਕੌਫ਼ੀ, ਕੜਾਹ, ਹਲਵਾ, ਬਿਸਕੁੱਟ ਆਦਿ ਦੇ ਲੰਗਰ ਲਗਾਏ ਗਏ ਸਨ। : ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਮਹਾਂਸ਼ਿਵਰਾਰਤੀ ਦੇ ਤਿਉਹਾਰ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਬਰਨਾਲਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਮੰਦਰਾਂ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਲਈ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੰਦਰਾਂ ਦੀ ਸੁਰੱਖਿਆ ਨੂੰ ਲੈ ਕੇ ਦੌਰਾ ਵੀ ਕੀਤਾ ਗਿਆ। ਪੁਲਿਸ ਵੱਲੋਂ ਸ਼ਹਿਰ ਅੰਦਰ ਚੱਪੇ-ਚੱਪੇ ’ਤੇ ਸੀਸੀਟੀਵੀ ਕਮੈਰਿਆਂ ਨਾਲ ਵੀ ਨਜ਼ਰ ਰੱਖੀ ਗਈ।