ਜੇਲ੍ਹ ’ਚੋਂ ਮੋਬਾਈਲ ਫੋਨ ਬਰਾਮਦ
ਤਿੰਨ ਮੋਬਾਇਲ ਫੋਨ ਬਰਾਮਦ
Publish Date: Fri, 06 Mar 2026 05:32 PM (IST)
Updated Date: Sat, 07 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜ਼ਿਲ੍ਹਾ ਜੇਲ੍ਹ ਬਰਨਾਲਾ ਦੀ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫੋਨ ਬਰਾਮਦ ਹੋਣ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜੇਲ੍ਹ ਦੀ ਡੋਰਮੈਟਰੀ ਨੰਬਰ 4 ’ਚੋਂ ਲਾਵਾਰਿਸ 2 ਮੋਬਾਈਲ ਫੋਨ ਕੀਪੈਡ ਵਾਲੇ ਮਾਰਕਾ ਕੋਚਡਿਆ ਤੇ ਜੇਲ੍ਹ ਦੀ ਡੋਰਮੈਟਰੀ ਨੰਬਰ 9 ’ਚ ਰੋਸ਼ਨਦਾਨ ’ਚੋਂ ਲਾਵਾਰਿਸ 1 ਮੋਬਾਈਲ ਫੋਨ ਕੀਪੈਡ ਵਾਲਾ ਮਾਰਕਾ ਕੋਚੱਡਿਆ ਬਰਾਮਦ ਹੋਇਆ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।