- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਉਣ ਵਾਲੇ ਦਿਨਾਂ ਚ ਇਹ ਹਾਕੀ ਦੇ ਟੂਰਨਾਮੈਂਟ ਪਿੰਡ ਛਾਜਲੀ ਅੰਦਰ ਐਸਟਰੋਟਰਫ ਉੱਤੇ ਹੋਣਗੇ। ਉਨ੍ਹਾਂ ਕਿਹਾ ਕਿ ਜਿੱਥੇ ਖੇਡਾਂ ਸਾਡੇ ਸਰੀਰ ਨੂੰ ਰਿਸ਼ਟਪੁਸ਼ਟ ਰੱਖਦੀਆਂ ਹਨ ਇਸ ਦੇ ਨਾਲ ਹੀ ਖੇਡਾਂ ਅੰਦਰ ਭਾਗ ਲੈਣ ਵਾਲਾ ਹਰੇਕ ਖਿਡਾਰੀ ਮਨ ਤੋਂ ਵੀ ਮਜਬੂਤ ਹੋ ਜਾਂਦਾ ਹੈ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉੱਚਾ ਚੁੱਕਣ ਦੇ ਲਈ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿੱਚ ਵੀ ਵੱਡੇ ਦਰਜੇ ਦੇ ਸਟੇਡੀਅਮ ਬਣਾਏ ਜਾ ਰਹੇ ਹਨ। ਇਸ ਦੇ ਚੱਲਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਪਿੰਡ ਛਾਜਲੀ ਅੰਦਰ ਹਾਕੀ ਦੇ ਮੈਦਾਨ ਵਿੱਚ ਐਸਟੋਟਰਫ ਲਗਾਏ ਜਾਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਚੀਮਾ ਪਿੰਡ ਛਾਜਲੀ ਵਿਖੇ ਚੱਲ ਰਹੇ ਹਾਕੀ ਦੇ ਟੂਰਨਾਮੈਂਟ ਸਮੇਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸਨ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਬਜਟ ਰੱਖ ਰਹੀ ਹੈ। ਪਿਛਲੇ ਵਰੇ ਦੌਰਾਨ 1000 ਕਰੋੜ ਰੁਪਏ ਦਾ ਖੇਡਾਂ ਲਈ ਵਿੱਚ ਰੱਖਿਆ ਗਿਆ ਸੀ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਜਟ ਪੇਸ਼ ਹੋਣਾ ਤਾਂ ਇਹ ਬਜਟ ਹੋਰ ਵੀ ਵੱਧ ਰੱਖਿਆ ਜਾਵੇਗਾ।
ਪਿੰਡ ਛਾਜਲੀ ਜਲੀ ਅੰਦਰ ਹਾਕੀ ਦਾ ਮੈਦਾਨ ਹੋਣ ਕਰਕੇ ਇਲਾਕੇ ਅੰਦਰ ਹਾਕੀ ਦੇ ਬੇਹਤਰੀਨ ਪੈਦਾ ਹੋ ਰਹੇ। ਇਸ ਇਲਾਕੇ ਦੀਆਂ ਲੜਕੀਆਂ ਸਕੂਲ ਪੱਧਰ ਦੇ ਕੌਮੀ ਮੁਕਾਬਲਿਆਂ ਵਿੱਚ ਵੀ ਭਾਗ ਲੈ ਚੁੱਕੀਆਂ ਹਨ। ਉਨ੍ਹਾਂ ਵੱਲੋਂ ਖਿਡਾਰੀਆਂ ਦਾ ਹੌਸਲਾ ਦੇਖਦੇ ਹੋਏ ਛਾਜਲੀ ਦੇ ਹਾਕੀ ਮੈਦਾਨ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਐਸੋਟੋਟਰਫ ਲਗਾਏ ਜਾਣ ਦਾ ਵੀ ਐਲਾਨ ਕੀਤਾ। ਆਉਣ ਵਾਲੇ ਦਿਨਾਂ ਚ ਇਹ ਹਾਕੀ ਦੇ ਟੂਰਨਾਮੈਂਟ ਪਿੰਡ ਛਾਜਲੀ ਅੰਦਰ ਐਸਟਰੋਟਰਫ ਉੱਤੇ ਹੋਣਗੇ। ਉਨ੍ਹਾਂ ਕਿਹਾ ਕਿ ਜਿੱਥੇ ਖੇਡਾਂ ਸਾਡੇ ਸਰੀਰ ਨੂੰ ਰਿਸ਼ਟਪੁਸ਼ਟ ਰੱਖਦੀਆਂ ਹਨ ਇਸ ਦੇ ਨਾਲ ਹੀ ਖੇਡਾਂ ਅੰਦਰ ਭਾਗ ਲੈਣ ਵਾਲਾ ਹਰੇਕ ਖਿਡਾਰੀ ਮਨ ਤੋਂ ਵੀ ਮਜਬੂਤ ਹੋ ਜਾਂਦਾ ਹੈ, ਜੋ ਹਰ ਮੁਕਾਬਲੇ ਦਾ ਬਿਨਾਂ ਕਿਸੇ ਡਰ ਤੇ ਭੈ ਤੋਂ ਮੁਕਾਬਲਾ ਕਰਦਾ ਹੈ। ਇਸ ਦੇ ਨਾਲ ਪੰਜਾਬ ਦੇ ਹਰ ਵੱਡੇ ਪਿੰਡ ਅੰਦਰ ਉਸ ਇਲਾਕੇ ਦੀ ਖੇਡ ਦੇ ਅਨੁਸਾਰ ਸਟੇਡੀਅਮ ਸਾਰੇ ਜਾ ਰਹੇ ਹਨ ਅਤੇ ਨਾਲ ਹੀ ਉਸ ਸਟੇਡੀਅਮ ਦੇ ਲਈ ਕੋਚ ਵੀ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਖਿਡਾਰੀ ਤਿਆਰ ਹੋ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਦੇਸ਼ ਦਾ ਨਾਂ ਰੋਸਨ ਕਰ ਸਕਣ।
ਇਸ ਤੋਂ ਪਹਿਲਾਂ ਦਿੜਬਾ ਅੰਦਰ ਇੰਡੋਰ ਸਟੇਡੀਅਮ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਅੰਦਰ 11 ਲਗਾਤਾਰ ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਹੋਰ ਵੀ ਕਈ ਪਿੰਡਾਂ ਵਿੱਚ ਸਟੇਡੀਅਮ ਬਣਾਉਣ ਦਾ ਕੰਮ ਜਾਰੀ ਹੈ ਜਿੱਥੇ ਕਿ ਹਰ ਰੋਜ਼ ਨੌਜਵਾਨ ਆ ਕੇ ਪ੍ਰੈਕਟਿਸ ਕਰਦੇ ਹਨ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਰੁਚੀ ਪੈਦਾ ਕਰਦੇ ਹਨ।