ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਮਨਾਇਆ ਬੱਚਿਆਂ ਦਾ ਜਨਮਦਿਨ
ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਮਨਾਇਆ ਬੱਚਿਆਂ ਦਾ ਜਨਮਦਿਨ
Publish Date: Fri, 30 Jan 2026 04:35 PM (IST)
Updated Date: Sat, 31 Jan 2026 04:05 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ਤਪਾ ’ਚ ਪ੍ਰੀ-ਪ੍ਰਾਇਮਰੀ ਵਿੰਗ ਦੇ ਦਸੰਬਰ ਅਤੇ ਜਨਵਰੀ ਮਹੀਨੇ ’ਚ ਜਨਮੇ ਵਿਦਿਆਰਥੀਆਂ ਦਾ ਜਨਮਦਿਨ ਕੇਕ ਕੱਟ ਕੇ ਅਤੇ ਬਾਬਾ ਇੰਦਰਦਾਸ ਜੀ ਦੇ ਡੇਰੇ ਦੇ ਦੌਰੇ ਨਾਲ ਮਨਾਇਆ, ਜਿਸ ਨਾਲ ਵਿਦਿਆਰਥੀਆਂ ਲਈ ਇਹ ਇਕ ਯਾਦਗਾਰੀ ਦਿਨ ਬਣ ਗਿਆ। ਵਿਦਿਆਰਥੀਆਂ ਨੇ ਇਕ ਨਵੇਂ ਵਾਤਾਵਰਣ ’ਚ ਸਿੱਖਣ ਅਤੇ ਸਾਂਝੇ ਤਜ਼ਰਬਿਆਂ ’ਤੇ ਸਾਂਝ ਦਾ ਆਨੰਦ ਮਾਣਿਆ। ਜਨਮਦਿਨ ਵਾਲੇ ਵਿਦਿਆਰਥੀਆਂ ਨੇ ਬਾਬਾ ਇੰਦਰਦਾਸ ਜੀ ਦੇ ਡੇਰੇ ’ਚ ਜਾਕੇ ਮੱਥਾ ਟੇਕਿਆ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ I ਇਸ ਤੋਂ ਇਲਾਵਾ ਬੱਚਿਆਂ ਨੇ ਇਸ ਧਾਰਮਿਕ ਸਥਾਨ ਦੀ ਮਹੱਤਤਾ ਬਾਰੇ ਜਾਣਿਆ I ਜਦੋਂ ਬੱਚੇ ਸਕੂਲ ਵਾਪਸ ਆਏ ਤਾਂ ਇਸ ਮੌਕੇ ਸਾਰੇ ਕਲਾਸਰੂਮ ਗੁਬਾਰਿਆਂ ਤੇ ਰੰਗ-ਬਿਰੰਗੀਆਂ ਲੜੀਆਂ ਨਾਲ ਸੁੰਦਰ ਢੰਗ ਨਾਲ ਸਜੇ ਹੋਏ ਸਨ। ਪ੍ਰਿੰਸੀਪਲ ਮੈਡਮ ਮੋਨਿਕਾ ਗਰਗ ਤੇ ਅਧਿਆਪਕਾ ਦੀ ਹਾਜ਼ਰੀ ’ਚ ਬੱਚਿਆਂ ਨੇ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ। ਸਕੂਲ ਵੱਲੋਂ ਜਨਮਦਿਨ ਵਾਲੇ ਬੱਚਿਆਂ ਨੂੰ ਤੋਹਫ਼ੇ ਵਜੋਂ ਪ੍ਰਸ਼ੰਸਾ ਪੱਤਰ ਤੇ ਚਾਕਲੇਟ ਦਿੱਤੇ ਗਏ। ਇਸ ਵਿਸ਼ੇਸ਼ ਦਿਨ ਲਈ ਬੱਚਿਆਂ ਲਈ ਪਾਰਟੀ ਵੀ ਕੀਤੀ ਗਈ, ਜਿੱਥੇ ਉਨ੍ਹਾਂ ਨੇ ਸੰਗੀਤ ਦੀਆਂ ਮਿੱਠੀਆਂ ਧੁਨਾਂ ’ਤੇ ਖੂਬ ਨੱਚ ਕੇ ਖੁਸ਼ੀ ਮਨਾਈ। ਇਸ ਮੌਕੇ ਪ੍ਰਿੰਸੀਪਲ ਮੋਨਿਕਾ ਗਰਗ ਤੇ ਸਾਰੇ ਅਧਿਆਪਕ ਮੌਜੂਦ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।