ਹੈਰੋਇਨ ਬਰਾਮਦ, ਮਾਮਲਾ ਦਰਜ
ਹੈਰੋਇਨ ਬਰਾਮਦ, ਮਾਮਲਾ ਦਰਜ
Publish Date: Sun, 12 Apr 2026 06:15 PM (IST)
Updated Date: Mon, 13 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਨਸ਼ੀਲਾ ਪਾਊਡਰ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਜਦ ਪੁਲਿਸ ਪਾਰਟੀ ਪੁੱਲ ਡਰੇਨ ਬਾ ਹੱਦ ਸਹਿਜੜਾ ਦੇ ਖੱਬੇ ਹੱਥ ਡਰੇਨ ਦੀ ਪਹਿਲੀ ਪੱਟੜੀ ਪੁੱਜੀ ਤਾਂ ਪੁਲਿਸ ਪਾਰਟੀ ਦੇ ਖੱਬ ਹੱਥ ਦਰਖੱਤਾ ਦੇ ਵਿਚਕਾਰ ਪੁੱਲੀ ਦੀ ਥੜੀ ਪਰ 02 ਮੋਨੇ ਨੌਜਵਾਨ ਆਪਣੇ ਹੱਥਾ ’ਚ ਲਿਫਾਫੀ ਪਾਰਦਰਸੀ ਫੜੀ ਬੈਠੇ ਵਿਖਾਈ ਦਿੱਤੇ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕ ਦਮ ਘਬਰਾਕੇ ਕੇ ਆਪਣੇ ਹੱਥਾ ’ਚ ਫੜੇ ਇੱਕ ਲਿਫਾਫੀ ਪੌਲੀਥੀਨ ਪਾਰਦਰਸੀ ਨੂੰ ਹੇਠਾ ਸੁੱਟ ਕੇ ਖਿਸਕਣ ਲੱਗੇ, ਜਿੰਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨ੍ਹਾਂ ਨੇ ਆਪਣਾ ਨਾਮ ਅਵਰਿੰਦਰ ਸਿੰਘ ਉਰਫ ਵਰਿੰਦਰ ਪੁੱਤਰ ਗਿੰਦਰ ਸਿੰਘ ਵਾਸੀ ਬਾਜਵਾ ਪੱਤੀ ਸਹਿਜੜਾ ਤੇ ਧਰਮਵੀਰ ਸਿੰਘ ਉਰਫ ਧਰਮਾ ਪੁੱਤਰ ਅਵਤਾਰ ਸਿੰਘ ਵਾਸੀ ਸਹਿਜੜਾ ਦੱਸਿਆ। ਜਿਨ੍ਹਾਂ ਪਾਸੋ 20 ਗ੍ਰਾਮ ਨਸ਼ੀਲਾ ਚਿੱਟਾ (ਹੈਰੋਇਨ) ਪਦਾਰਥ ਬਰਾਮਦ ਕੀਤਾ ਗਿਆ।