ਹੈਰੋਇਨ ਬਰਾਮਦ, ਮਾਮਲਾ ਦਰਜ
ਹੈਰੋਇਨ ਬਰਾਮਦ, ਮਾਮਲਾ ਦਰਜ
Publish Date: Sat, 04 Apr 2026 06:13 PM (IST)
Updated Date: Sun, 05 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਇਕ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਗੋਬਿੰਦ ਸਿੰਘ ਉਰਫ ਗੋਗਾ ਪੁੱਤਰ ਦਲਜੀਤ ਸਿੰਘ ਉਰਫ ਪੱਪੂ ਵਾਸੀ ਭੋਤਨਾ ਜੋ ਨਸ਼ੀਲਾ ਪਦਾਰਥ (ਹੈਰੋਇਨ) ਸਸਤੇ ਰੇਟ ’ਤੇ ਲਿਆ ਕੇ ਪਿੰਡ ਟੱਲੇਵਾਲ ਤੇ ਆਸਪਾਸ ਦੇ ਪਿੰਡਾ ’ਚ ਤੁਰ ਫਿਰ ਕੇ ਮਹਿੰਗੇ ਭਾਅ ’ਤੇ ਵੇਚਣ ਦਾ ਆਦੀ। ਪੁਲਿਸ ਨੇ ਮੌਕੇ ’ਤੇ ਰੇਡ ਕਰਕੇ ਉਸ ਕੋਲੋਂ 100 ਗ੍ਰਾਮ ਚਿੱਟਾ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ।