ਹੈਰੋਇਨ ਬਰਾਮਦ, ਮਾਮਲਾ ਦਰਜ
ਹੈਰੋਇਨ ਬਰਾਮਦ, ਮਾਮਲਾ ਦਰਜ
Publish Date: Sun, 01 Feb 2026 05:45 PM (IST)
Updated Date: Mon, 02 Feb 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇਕ ਬਰਨਾਲਾ ਦੀ ਪੁਲਿਸ ਵੱਲੋਂ ਹੈਰੋਇਨ ਬਰਾਮਦ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੌਰਾਨੇ ਗਸ਼ਤ ਪਿੱਪਲ ਦੇ ਦਰਖੱਤ ਹੇਠਾ ਇਕ ਔਰਤ ਬੈਠੀ ਦਿਖਾਈ ਦਿੱਤੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇਕ ਦਮ ਘਬਰਾ ਗਈ ਤੇ ਆਪਣੇ ਸੱਜੇ ਹੱਥ ’ਚੋਂ ਇਕ ਪੌਲੀਥੀਨ ਹੇਠਾ ਸੁੱਟ ਕੇ ਖਿਸਕਣ ਲੱਗੀ, ਜਿਸਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਜਸਪ੍ਰੀਤ ਕੌਰ ਉਰਫ ਜੱਸੀ ਪਤਨੀ ਬੱਬੂ ਸਿੰਘ ਵਾਸੀ ਸੈਸੀ ਮੁਹੱਲਾ ਖੁੱਡੀ ਰੋਡ ਬਰਨਾਲਾ ਦੱਸਿਆ ਜਿਸਦੇ ਸੁੱਟੇ ਲਿਫਾਫੀ ਪੌਲੀਥੀਨ ਪਾਰਦਰਸ਼ੀ ’ਚੋਂ ਚਿੱਟਾ (ਹੈਰੋਇਨ) 14 ਗ੍ਰਾਮ ਬਰਾਮਦ ਹੋਇਆ। ਦੌਰਾਨੇ ਤਫ਼ਤੀਸ਼ ਚਮਕੌਰ ਸਿੰਘ ਉਰਫ ਡਾ. ਪੁੱਤਰ ਅਮਰਜੀਤ ਸਿੰਘ ਵਾਸੀ ਰੇਲਵੇ ਸਟੇਸਨ ਵਾਲਾ ਰਾਹ ਸੇਖਾ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਕੋਲੋਂ 92 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।