ਬਾਟਮ----------ਰੋਜ਼ਾਨਾ ਸੈਂਕੜੇ ਲੋੜਵੰਦਾਂ ਦਾ ਢਿੱਡ ਭਰ ਰਹੀ ਹੈਲਪਿੰਗ ਹੈਂਡ ਫੂਡ ਵੈਨ
ਰੋਜਾਨਾ ਸੈਂਕੜੇ ਲੋੜਵੰਦਾਂ ਦਾ ਢਿੱਡ ਭਰ ਰਹੀ ਹੈ ਹੈਲਪਿੰਗ ਹੈਂਡ ਫੂਡ ਵੈਨ
Publish Date: Tue, 24 Mar 2026 07:29 PM (IST)
Updated Date: Wed, 25 Mar 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੈਲਪਿੰਗ ਹੈਂਡ ਐਨਜੀਓ ਬਰਨਾਲਾ ਇੱਕ ਸਿਹਤਮੰਦ ਸਮਾਜ ਤੇ ਲੋੜਵੰਦਾਂ ਦਾ ਢਿੱਡ ਭਰਨ ’ਚ ਵਿਸ਼ੇਸ਼ ਸਹਿਯੋਗ ਪਾ ਰਹੀ ਹੈ। ਹੈਲਪਿੰਗ ਹੈਂਡ ਮੋਬਾਈਲ ਫੂਡ ਵੈਨ ਰੋਜ਼ਾਨਾ 400 ਦੇ ਕਰੀਬ ਮਰੀਜ਼ਾਂ ਤੇ ਸਹਾਇਕਾਂ ਨੂੰ ਸਟੀਲ ਦੀਆਂ ਪਲੇਟਾਂ (ਲਸਣ ਜਾਂ ਪਿਆਜ਼ ਤੋਂ ਬਿਨਾਂ), ਦਾਲ, ਸਬਜ਼ੀਆਂ, ਚੌਲ, ਰੋਟੀ, ਸਲਾਦ ਤੇ ਜਨਮਦਿਨ ਤੇ ਵਿਆਹ ਦੀ ਵਰ੍ਹੇਗੰਢ ਤੇ ਮਿਠਾਈਆਂ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਾਰਡ ਦੇ ਸਾਹਮਣੇ ਪਰੋਸਦਾ ਹੈ। ਇਸ ਵੈਨ ਨੂੰ ਚਲਾਉਣ ਲਈ ਕਪਿਲ ਮਿੱਤਲ, ਰਾਜੇਸ਼ ਕਾਂਸਲ, ਦੀਪਕ ਬਾਂਸਲ ਸੋਨੀ, ਸ਼ਸ਼ੀ ਚੋਪੜਾ, ਵਿਜੇ ਸੰਸਾਰੀ, ਪੰਡਿਤ ਰਾਕੇਸ਼ ਗੌੜ ਅਤੇ ਹੋਰ ਸਮਾਜ ਸੇਵੀਆਂ ਦਾ ਵਿਸ਼ੇਸ਼ ਸਹਿਯੋਗ ਹੈ। : ਵੈਨ ਨੂੰ ਚਲਾਉਣ ਲਈ ਸਮਾਜ ਸੇਵੀਆਂ ਦਾ ਅਹਿਮ ਯੋਗਦਾਨ ਇਸ ਸਬੰਧੀ ਰਾਕੇਸ ਕੁਮਾਰ ਗੌੜ, ਦੀਪਕ ਬਾਂਸਲ ਸੋਨੀ ਤੇ ਕਪਿਲ ਮਿੱਤਲ ਨੇ ਦੱਸਿਆ ਕਿ ਮਹਾਤਮਾ ਬੁੱਧ ਦੇ ਕਹੇ ਅਨੁਸਾਰ ਬਿਮਾਰਾਂ ਦੀ ਸੇਵਾ ਕਰਨਾ ਪਰਮਾਤਮਾ ਦੀ ਸੇਵਾ ਹੈ, ਜਿਸ ਦੇ ਚਲਦਿਆਂ ਹੈਲਪਿੰਗ ਹੈਂਡ ਐਨਜੀਓ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਭੋਜਨ ਆਸਥਾ ਧਾਮ ਮੰਦਰ ਬਰਨਾਲਾ ਦੀ ਰਸੋਈ ’ਚ ਦਸ ਕਰਮਚਾਰੀਆਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਤੇ ਭਗਵਾਨ ਨੂੰ ਭੇਂਟ ਕੀਤਾ ਜਾਂਦਾ ਹੈ। ਹੈਲਪਿੰਗ ਹੈਂਡ ਦੇ ਲਗਭਗ 105 ਮੈਂਬਰ ਹਨ। ਇੱਕ ਰੋਜ਼ਾਨਾ ਭੋਜਨ ਦੀ ਕੀਮਤ 7,000 ਤੇ ਮਠਿਆਈਆਂ 1,500 ਹੈ। ਇਸ ਦਾਨ ਨੂੰ ਦਾਨੀ ਲੋਕਾਂ ਦੁਆਰਾ ਖੁੱਲ੍ਹੇ ਦਿਲ ਨਾਲ ਸਮਰਥਨ ਦਿੱਤਾ ਜਾਂਦਾ ਹੈ। ਹੈਲਪਿੰਗ ਹੈਂਡ ਐਨਜੀਓ ਦੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ, ਲੋਕਾਂ ਨੇ ਆਪਣੇ ਬੱਚਿਆਂ ਦੇ ਜਨਮਦਿਨ, ਵਰ੍ਹੇਗੰਢ ਤੇ ਬਜ਼ੁਰਗਾਂ ਦੀ ਬਰਸੀ ਮਨਾਉਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। :ਇਲਾਕਿਆਂ ’ਚ ਡਾਇਲਸਿਸ ਮਸ਼ੀਨਾਂ ਦੀ ਘਾਟ : ਕਪਿਲ ਮਿੱਤਲ ਮਦਰ ਟੀਚਰ ਸਕੂਲ ਬਰਨਾਲਾ ਹੰਡਿਆਇਆ ਦੇ ਚੇਅਰਮੈਨ ਕਪਿਲ ਮਿੱਤਲ ਤੇ ਰਾਜੇਸ਼ ਕਾਂਸਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਤੇ ਆਸ ਪਾਸ ਦੇ ਇਲਾਕਿਆਂ ’ਚ ਡਾਇਲਸਿਸ ਮਸ਼ੀਨਾਂ ਦੀ ਘਾਟ ਹੋ ਰਹੀ ਹੈ। ਹੈਲਪਿੰਗ ਹੈਂਡ ਐੱਨਜੀਓ, ਬਰਨਾਲਾ ਦੇ ਮੈਂਬਰ ਜਲਦੀ ਹੀ ਦੋ ਜਾਂ ਤਿੰਨ ਡਾਇਲਸਿਸ ਮਸ਼ੀਨਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਜੋ ਲੋੜਵੰਦ ਤੇ ਗਰੀਬ ਮਰੀਜ਼ਾਂ ਲਈ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਲੋੜਵੰਦਾਂ ਨੂੰ ਕਾਫ਼ੀ ਜਿਆਦਾ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਸੰਸਥਾ ਵਲੋਂ ਵਧ ਰਹੇ ਪ੍ਰਦੂਸਣ ਦੇ ਮੱਦੇਨਜ਼ਰ ਪੌਦੇ ਵੀ ਲਗਾਏ ਜਾਂਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ