ਸਿਹਤਮੰਦ ਬਰਨਾਲਾ: ਬੱਚਿਆਂ ਤੋਂ ਬਜ਼ੁਰਗਾਂ ਤੱਕ ਸੈਂਕੜੇ ਬਰਨਾਲਾ ਵਾਸੀਆਂ ਨੇ ਮੈਰਾਥਨ ’ਚ ਲਿਆ ਹਿੱਸਾ
ਸਿਹਤਮੰਦ ਬਰਨਾਲਾ: ਬੱਚਿਆਂ ਤੋਂ ਬਜ਼ੁਰਗਾਂ ਤੱਕ ਸੈਂਕੜੇ ਬਰਨਾਲਾ ਵਾਸੀਆਂ ਨੇ ਮੈਰਾਥਨ ’ਚ ਲਿਆ ਹਿੱਸਾ
Publish Date: Sun, 05 Apr 2026 06:09 PM (IST)
Updated Date: Mon, 06 Apr 2026 04:05 AM (IST)

: ਡਿਪਟੀ ਕਮਿਸ਼ਨਰ, ਐੱਸਐੱਸਪੀ ਸਮੇਤ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ : ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਵਿਭਾਗ, ਐੱਮਟੀਆਈਐੱਸ ਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਉੱਦਮ ਤਹਿਤ 5,10 ਤੇ 21 ਕਿਲੋਮੀਟਰ ਦੌੜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤਮੰਦ ਬਰਨਾਲਾ ਦਾ ਸੁਨੇਹਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲਿਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ (ਐੱਮ.ਟੀ.ਆਈ.ਐੱਸ) ਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਉਪਰਾਲੇ ਤਹਿਤ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ’ਚ 1200 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਹ ਦੌੜ ਬਰਨਾਲਾ ਬਠਿੰਡਾ ਹਾਈਵੇ ਰੋਡ ’ਤੇ ਸਥਿੱਤ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਤੋਂ ਰਵਾਨਾ ਹੋਈ । ਇਹ 5 ਕਿਲੋਮੀਟਰ, 10 ਕਿਲੋਮੀਟਰ ਤੇ 21 ਕਿਲੋਮੀਟਰ ਦੌੜ ਦਾ ਆਗਾਜ਼ ਹੋਇਆ। ਸਵੇਰੇ ਸਵਾ 5 ਵਜੇ ਤੋਂ ਲੈ ਕੇ ਮਦਰ ਟੀਚਰ ਸਕੂਲ ਹੰਡਿਆਇਆ ਵਿਖੇ ਇਸ ਦੌੜ ’ਚ ਭਾਗ ਲੈਣ ਵਾਲੇ ਲੋਕਾਂ ਨੇ ਸਕੂਲ ਦੇ ਖੇਡ ਗਰਾਊਂਡ ’ਚ ਸ਼ਿਰਕਤ ਕੀਤੀ। ਇਸ ਦੌੜ ਦਾ ਆਗਾਜ਼ ਡੀਸੀ ਬਰਨਾਲਾ ਆਈਏਐੱਸ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਮੁਹੰਮਦ ਸਰਫ਼ਰਾਜ ਆਲਮ ਨੇ ਸਾਂਝੇ ਤੌਰ ’ਤੇ ਸਕੂਲ ਦੇ ਚੇਅਰਮੈਨ ਕਪਿਲ ਮਿੱਤਲ ਤੇ ਡਾਇਰੈਕਟਰ ਨਿਸ਼ੀ ਮਿੱਤਲ ਤੋਂ ਮਿਸਾਲ ਫੜ ਕੇ ਕੀਤਾ। ਇਸ ਦੌੜ ਨੂੰ ਰਵਾਨਗੀ ਲੋਕ ਸਭਾ ਮੈਂਬਰ ਸੰਗਰੂਰ ਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਸੈਕਟਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਕੂਲ ਦੇ ਲੋਗੋ ਤੇ ਮੈਰਾਥਨ ਦਾ ਸਾਈਨ ਵਾਲੇ ਗੁਬਾਰਿਆਂ ਨੂੰ ਆਸਮਾਨ ’ਚ ਛੱਡਦਿਆਂ ਝੰਡੇ ਦੀ ਰਸਮ ਅਦਾ ਕਰ ਇਸ ਦੌੜ ਦੀ ਸ਼ੁਰੂਆਤ ਕੀਤੀ। ਇਸ ਦੌੜ ’ਚ ਉਚੇਚੇ ਤੌਰ ’ਤੇ ਪੁੱਜੇ ਏਡੀਸੀ (ਜ) ਆਈਏਐੱਸ ਵਿਵੇਕ ਕੁਮਾਰ ਮੋਦੀ, ਐੱਸਡੀਐੱਮ ਤਪਾ ਆਈਏਐੱਸ ਆਯੂਸ਼ ਗੋਇਲ ਤੇ ਐੱਸਡੀਐੱਮ ਮਹਿਲ ਕਲਾਂ ਆਈਏਐੱਸ ਕ੍ਰਿਤਿਕਾ ਗੋਇਲ ਨੇ ਵੀ ਮੈਰਾਥਨ ’ਚ ਹਿੱਸਾ ਲੈ ਕੇ ਤੰਦਰੁਸਤ ਬਰਨਾਲਾ ਦਾ ਸੁਨੇਹਾ ਦਿੱਤਾ। : ਸਰੀਰਕ ਤੇ ਮਾਨਸਿਕ ਸਿਹਤਯਾਬੀ ਲਈ ਅਜਿਹੇ ਉਪਰਾਲੇ ਜ਼ਰੂਰੀ : ਐੱਮਪੀ ਮੀਤ ਹੇਅਰ ਇਸ ਦੌੜ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰਮੀਤ ਸਿੰਘ ਮੀਤ ਹੇਅਰ ਨੇ ਖੁਦ ਦੌੜ ’ਚ ਭਾਗ ਲੈਣ ਉਪਰੰਤ ਕਿਹਾ ਕਿ ਸਰੀਰ ਤੇ ਮਾਨਸਿਕ ਸਿਹਤਯਾਬੀ ਲਈ ਅਜਿਹੇ ਉਪਰਾਲੇ ਬਹੁਤ ਜਿਆਦਾ ਜਰੂਰੀ ਹਨ। ਉਨ੍ਹਾਂ ਸਮੁੱਚੇ ਜਿਲ੍ਹੇ ਦੇ ਪ੍ਰਸਾ਼ਸਨ ਤੇ ਮਦਰ ਟੀਚਰ ਗਰੁੱਪ ਦੇ ਚੇਅਰਮੈਨ ਕਪਿਲ ਮਿੱਤਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਕਾਰਜ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਦੌੜ ’ਚ ਖੁਦ ਭਾਗ ਲੈਣ ਲਈ ਆਪਣੇ ਹਲਕੇ ਤੇ ਜੱਦੀ ਸਹਿਰ ਪੁੱਜੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ’ਚ ਅਜਿਹੀਆਂ ਗਤੀਵਿਧੀਆਂ ਸੋਨੇ ’ਤੇ ਸੁਹਾਗੇ ਵਾਂਗ ਹਨ। ਅੱਜ ਉਨ੍ਹਾਂ ਦੇ ਹਲਕੇ ਤੇ ਜਿਲ੍ਹੇ ਦੇ ਹਜ਼ਾਰਾਂ ਲੋਕਾਂ ਨੇ ਇਸ ਦੌੜ ’ਚ ਭਾਗ ਲੈ ਕੇ ‘‘ਨਸ਼ਿਆਂ ਨੂੰ ਨਾਂ, ਜਿੰਦਗੀ ’ਚ ਹਾਂ’’, ਦਾ ਖੁਦ ਹੋਕਾ ਦੇ ਕੇ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਸੁਪਨੇ ’ਚ ਹਾਮੀ ਭਰੀ ਹੈ। ਉਸਾਰੂ ਗਤੀਵਿਧੀਆਂ ਐੱਮਟੀਐੱਸ ਦੀ ਸੁਚੱਜੀ ਸੋਚ : ਡੀਸੀ ਇਸ ਪੂਰੀ ਦੌੜ ’ਚ ਮੈਂਬਰ ਪਾਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਮੋਢੇ ਨਾਲ ਮੋਢਾ ਜੋੜ ਉਤਸਾਹ ਨਾਲ ਦੋੜਨ ਉਪਰੰਤ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਇਸ ਮੈਰਾਥਨ ’ਤੇ ਬੋਲਦਿਆਂ ਕਿਹਾ ਕਿ ਇਹ ਉਸਾਰੀ ਗਤੀਵਿਧੀ ਐਮਟੀਐਸ ਗਰੁੱਪ ਦੀ ਸੁਚੱਜੀ ਸੋਚ ਹੈ। ਖੁਦ ਉਨ੍ਹਾਂ ਦੇ ਦਫ਼ਤਰ ਸਮੁੱਚੇ ਸਟਾਫ਼ ਨੇ ਇਸ ਦੌੜ ’ਚ ਭਾਗ ਲਿਆ ਹੈ। ਇਹ ਮੈਰਾਥਨ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਖੇਡ ਗਤੀਵਿਧਿਆਂ ਨਾਲ ਜੁੜਨ ਨਾ ਸੁਨੇਹਾ ਦੇਵੇਗੀ। ਡੀਸੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਂਝੇ ਉੱਦਮ ਦਾ ਮਕਸਦ ਜ਼ਿਲ੍ਹਾ ਵਾਸੀਆਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀਆਂ ਦਾ ਜੋੜਨਾ ਹੈ, ਕਿਉੰਕਿ ਜੇਕਰ ਸਾਡੇ ਨੌਜਵਾਨ, ਸਾਡੇ ਬੱਚੇ ਉਸਾਰੂ ਸੋਚ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਂਦੇ ਹਨ ਤਾਂ ਹੀ ਸਾਡਾ ਭਵਿੱਖ ਸਿਹਤਯਾਬ ਅਤੇ ਰੌਸ਼ਨ ਹੋਵੇਗਾ। : ਇਹ ਦੌੜ ਨੌਜਵਾਨਾਂ ਨੂੰ ਕ੍ਰਾਇਮ ਤੋਂ ਮੋੜੇਗੀ, ਜ਼ਿੰਦਗੀ ਨਾਲ ਜੋੜੇਗੀ : ਐੱਸਐੱਸਪੀ ਇਸ ਦੌੜ ’ਚ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੌੜਨ ਉਪਰੰਤ ਜਿੱਥੇ ਸਮੁੱਚੇ ਜਿਲ੍ਹਾ ਪ੍ਰਸਾਸ਼ਨ ਤੇ ਐਮਟੀਐਸ ਗਰੁੱਪ ਨੂੰ ਵਧਾਈ ਦਿੱਤੀ, ਉੱਥੇ ਹੀ ਇਸ ਦੌੜ ’ਚ ਭਾਗ ਲੈਣ ਵਾਲੇ ਬੱਚੇ, ਬਜ਼ੁਰਗ, ਮਹਿਲਾਵਾਂ ਸਣੇ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਸਣੇ ਸਹਿਰ ਦੇ ਮੋਹਤਵਰ ਲੋਕਾਂ ਵਲੋਂ ਭਾਗ ਲੈਣ ’ਤੇ ਵੀ ਮੁਬਾਰਬਾਦ ਦਿੱਤੀ, ਉਨ੍ਹਾਂ ਕਿਹਾ ਕਿ ਇਹ ਦੌੜ ਜਿੱਥੇ ਨੌਜਵਾਨਾਂ ਨੂੰ ਕ੍ਰਾਇਮ ਤੋਂ ਮੋੜੇਗੀ, ਉੰਥੇ ਹੀ ਉਨ੍ਹਾਂ ਨੂੰ ਸਿਹਤਮੰਦ ਜਿੰਦਗੀ ਨਾਲ ਜੋੜੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭੁਵਿੱਖ ਵੀ ਅਜਿਹੇ ਕਾਰਜ ਲਈ ਮਦਰ ਟੀਚਰ ਸਕੂਲ ਲਈ ਹਮੇਸਾ ਸਹਿਯੋਗ ਕਰਦੇ ਰਹਿਣਗੇ। ਇਸ ਮੈਰਾਥਨ ’ਚ ਬਹੁਤ ਗਿਣਤੀ ਲੋਕਾਂ ਦਾ ਆਉਣਾ ਇੱਕ ਸ਼ੁੱਭ ਸੰਕੇਤ ਹੈ। ਇਸ ਦਾ ਸੁਨੇਹਾ ਜਿਲ੍ਹੇ ’ਚ ਹੀ ਨਹੀਂ ਬਲਕਿ ਪੂਰੇ ਸੂਬੇ ’ਚ ਜਾਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸਾਸ਼ਨ ਤੇ ਦੌੜ ’ਚ ਭਾਗ ਲੈਣ ਵਾਲਿਆਂ ਦਾ ਧੰਨਵਾਦ : ਕਪਿਲ ਮਿੱਤਲ ਕਰੀਬ ਸਵੇਰੇ 9:00 ਵਜੇ ਮੁਕੰਮਲ ਹੋਈ ਇਸ ਦੌੜ ਉਪਰੰਤ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਕਪਿਲ ਮਿੱਤਲ ਅਤੇ ਨਿਸ਼ੀ ਮਿੱਤਲ ਨੇ ਕਿਹਾ ਕਿ ਅੱਜ ਇਸ ਮੈਰਾਥਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਆਉਂਦੇ ਸਮੇਂ ਵੀ ਸਿਹਤਮੰਦ ਤੇ ਸਮਾਜਿਕ ਉਪਰਾਲੇ ਉਲੀਕੇ ਜਾਣਗੇ। ਉਨ੍ਹਾਂ ਇਸ ਦੌੜ ’ਚ ਪੁੱਜੇ ਮੁੱਖ ਮਹਿਮਾਨ ਐਮਪੀ ਗੁਰਮੀਤ ਸਿੰਘ ਮੀਤ ਹੇਅਰ, ਡੀਸੀ ਹਰਪ੍ਰੀਤ ਸਿੰਘ, ਐੱਸਐੱਸਪੀ ਮੁਹੰਮਦ ਸਰਫ਼ਰਾਜ ਆਲਮ, ਏਡੀਸੀ (ਜ) ਵਿਵੇਕ ਕੁਮਾਰ ਮੋਦੀ, ਐੱਸਡੀਐੱਮ ਤਪਾ ਆਯੂਸ਼ ਗੋਇਲ ਤੇ ਐੱਸਡੀਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਜਿੱਥੇ ਟੀ-ਸ਼ਰਟਾਂ ਦਿੱਤੀਆਂ ਗਈਆਂ, ਓਥੇ ਮੈਡਲ, ਸਰਟੀਫਿਕੇਟ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।