- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੌਲਦਾਰ ਅਜੀਤ ਸਿੰਘ ਚੌਥਾ ਯਾਦਗਾਰੀ ਐਵਾਰਡ ਸ਼ਾਇਰ ਗੁਰਭਜਨ ਗਿੱਲ ਨੂੰ ਦਿੱਤਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੌਲਦਾਰ ਅਜੀਤ ਸਿੰਘ ਯਾਦਗਾਰੀ ਸਾਹਿਤਕ ਟਰੱਸਟ ਪੱਖੋ ਕਲਾਂ ਵੱਲੋਂ ਉਨ੍ਹਾਂ ਦੀ ਯਾਦ ’ਚ ਸ਼ੁਰੂ ਕੀਤਾ ਚੌਥਾ ਯਾਦਗਾਰੀ ਐਵਾਰਡ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤਾ ਗਿਆ। ਜਿਸ ’ਚ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ, ਗਰਮ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਸੀ। ਇਹ ਸਮਾਗਮ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਹੋਇਆ ਜਿਸ ’ਚ ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਟਰੱਸਟ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹਦਿਆਂ ਕਿਹਾ ਕਿ ਇਹ ਅੱਜ ਚੌਥਾ ਐਵਾਰਡ ਸਮਾਰੋਹ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਪੰਜਾਬੀ ਦੇ ਨਾਮਵਰ ਲੇਖਕ ਨਰਿੰਦਰ ਸਿੰਘ ਕਪੂਰ, ਪਦਮਸ੍ਰੀ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਦਿੱਤਾ ਜਾ ਚੁੱਕਿਆ ਹੈ। ਟਰੱਸਟ ਸਮੇਂ ਸਮੇਂ ਸਿਰ ਪ੍ਰਮੁੱਖ ਲੇਖਕਾਂ ਦੇ ਲੈਕਚਰ ਕਰਵਾਉਂਦਾ ਰਹਿੰਦਾ ਹੈ ਤਾਂ ਕਿ ਵਿਦਿਆਰਥੀਆਂ ਦਾ ਮਾਨਸਿਕ ਅਤੇ ਵਿਦਿਅਕ ਵਿਕਾਸ ਹੋ ਸਕੇ। ਭਵਿੱਖ ’ਚ ਵੀ ਅਜਿਹੇ ਅਮੁੱਲੇ ਕਾਰਜ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਵਿਦਿਆਦਾਨੀ ਹੌਲਦਾਰ ਅਜੀਤ ਸਿੰਘ ਪੱਖੋ ਕਹਾਣੀਕਾਰ ਅਤੇ ਰਾਜਸੀ ਸ਼ਖ਼ਸੀਅਤ ਸਨ। ਉਹ ਸ਼ੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਪਿੰਡ ਪੱਖੋ ’ਚ ਸਾਹਿਤ ਸਭਾ ਵੀ ਬਣਾਈ ਹੋਈ ਸੀ ਜੋ ਉਨ੍ਹਾਂ ਦੇ ਜੀਵਤ ਰਹਿਣ ਤੱਕ ਸਾਹਿਤਕ ਸਮਾਗਮ ਅਤੇ ਹਰ ਸਾਲ ਅੱਖਾਂ ਦੇ ਵਿਸ਼ਾਲ ਕੈਂਪ ਲਗਾਉਂਦੀ ਰਹੀ। ਹੁਣ ਇਸ ਪਿਰਤ ਨੂੰ ਉਨ੍ਹਾਂ ਦੇ ਫਰਜ਼ੰਦ ਰਵਿੰਦਰਜੀਤ ਸਿੰਘ ਬਿੰਦੀ ਜਾਰੀ ਰੱਖ ਰਹੇ ਹਨ। ਟਰੱਸਟ ਦੇ ਜਨਰਲ ਸਕੱਤਰ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਮੈਂਬਰ ਗਵਰਨਿੰਗ ਕੌਂਸਲ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਹੌਲਦਾਰ ਅਜੀਤ ਸਿੰਘ ਪੱਖੋ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦੀ ਸਨਮਾਨਿਤ ਸ਼ਖ਼ਸੀਅਤ ਗੁਰਭਜਨ ਸਿੰਘ ਗਿੱਲ, ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਲੁਧਿਆਣਾ ਦੇ ਮੋਢੀਆਂ ’ਚੋਂ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦਾ ਝੰਡਾ ਖਾੜਕੂਵਾਦ ਵੇਲੇ ਵੀ ਬੁਲੰਦ ਰੱਖਿਆ। ਉਨ੍ਹਾਂ ਕਿਹਾ ਕਿ ਗਿੱਲ ਨੇ ਆਪਣੀ ਅੱਧੀ ਸਦੀ ਦੇ ਕਾਵਿ ਸਫ਼ਰ ਦੌਰਾਨ ਦਰਜਨਾਂ ਕਾਵਿ ਸੰਗ੍ਰਹਿ ਅਤੇ ਗ਼ਜ਼ਲ ਸੰਗ੍ਰਹਿ ਅਤੇ ਰੁਬਾਈ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ’ਚ ਪਾਏ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਮਹਾਨ ਸਪੂਤ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਗਿੱਲ ਦੇ ਚੋਣਵੇਂ ਸ਼ਿਅਰ ਵੀ ਹਾਜ਼ਰੀਨ ਨਾਲ਼ ਸਾਂਝੇ ਕੀਤੇ ਅਤੇ ਕਿਹਾ ਕਿ ਗਿੱਲ ਦੇ ਇਹ ਸ਼ਿਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅਕਸਰ ਵਿਧਾਨ ਸਭਾ ’ਚ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਿੱਲ ਨੇ ਨਸਰੀ ਕਾਵਿ ਵੀ ਲੈਆਤਮਿਕ ਸਿਰਜ ਕੇ ਖੁੱਲ੍ਹੀ ਕਵਿਤਾ ਨੂੰ ਨਵਾਂ ਮੋੜ ਦਿੱਤਾ। ਉਨ੍ਹਾਂ ਗਿੱਲ ਨੂੰ ਉਤਸ਼ਾਹ ਦਾ ਭਰ ਵਹਿੰਦਾ ਸੋਮਾ ਕਿਹਾ ਕਿ ਅਤੇ ਪੰਜਾਬੀ ਦੇ ਦਰਜਨਾਂ