ਚੰਗੀਆਂ ਸੇਵਾਵਾਂ ਬਦਲੇ ਬੀਈਈ ਤਰਸੇਮ ਸਿੰਘ ਸਨਮਾਨਿਤ
ਚੰਗੀਆਂ ਸੇਵਾਵਾਂ ਬਦਲੇ ਬੀਈਈ ਤਰਸੇਮ ਸਿੰਘ ਸਨਮਾਨਿਤ
Publish Date: Wed, 28 Jan 2026 04:05 PM (IST)
Updated Date: Wed, 28 Jan 2026 04:07 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਬਤੌਰ ਬੀਈਈ ਵਜੋਂ ਲੰਮੇ ਸਮੇਂ ਤੋਂ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਬਦਲੇ ਜ਼ਿਲ੍ਹਾ ਪੱਧਰ ਤੇ ਕੁਲਤਾਰ ਸਿੰਘ ਸੰਧਵਾ ਡਿਪਟੀ ਸਪੀਕਰ ਵਿਧਾਨ ਸਭਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਚਾਂਬਾ ਆਈਏਐੱਸ, ਸਰਤਾਜ ਸਿੰਘ ਚਾਹਲ ਐੱਸਐੱਸਪੀ ਸੰਗਰੂਰ, ਨਰਿੰਦਰ ਕੌਰ ਭਰਾਜ ਵਿਧਾਇਕ ਵੱਲੋਂ ਬੀਈਈ ਤਰਸੇਮ ਸਿੰਘ ਦਾ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਕੋਵਿਡ 19 ਦੀ ਮਹਾਮਾਰੀ ਦੌਰਾਨ ਤਰਸੇਮ ਸਿੰਘ ਬੀਈਈ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਸਨ। ਇਸ ਮੌਕੇ ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ-ਕਮ-ਡੀ ਪੀਆਰਓ ਸੰਗਰੂਰ ਵੀ ਹਾਜ਼ਰ ਸਨ। ਇਸ ਪ੍ਰਾਪਤੀ ’ਤੇ ਡਾ. ਅਮਰਜੀਤ ਕੌਰ ਸਿਵਲ ਸਰਜਨ ਸੰਗਰੂਰ, ਸਰਪੰਚ ਡਾ. ਰਣਜੀਤ ਸਿੰਘ ਕਾਲਾਬੂਲਾ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਚੇਅਰਮੈਨ ਰਾਜਵਿੰਦਰ ਸਿੰਘ ਸ਼ੇਰਪੁਰ, ਡਾ. ਜਸਦੀਪ ਸਿੰਘ ਸੀਨੀਅਰ ਮੈਡੀਕਲ ਅਫਸਰ ਸ਼ੇਰਪੁਰ ਤੋਂ ਇਲਾਵਾ ਇਲਾਕੇ ਦੀਆਂ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ।