ਪੋਸਤ ਦੇ ਹਰੇ ਬੂਟੇ ਬਰਾਮਦ, ਮਾਮਲਾ ਦਰਜ
ਪੋਸਤ ਦੇ ਹਰੇ ਬੂਟੇ ਬਰਾਮਦ, ਮਾਮਲਾ ਦਰਜ
Publish Date: Sun, 01 Mar 2026 04:31 PM (IST)
Updated Date: Mon, 02 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਦੇ ਘਰੋਂ ਪੋਸਤ ਦੇ ਹਰੇ ਬੂਟੇ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਜਗਰੂਪ ਸਿੰਘ ਉਰਫ ਰੂਪ ਪੁੱਤਰ ਪ੍ਰੀਤਮ ਸਿੰਘ ਵਾਸੀ ਰੂੜੇਕੇ ਜਿਸਨੇ ਇਕ ਮਕਾਨ ਗੁਰੂਸਰ ਰੋਡ ਰੂੜੇਕੇ ਕਲਾ ਕਿਰਾਏ ’ਤੇ ਲਿਆ ਹੋਇਆ ਹੈ, ਮਕਾਨ ਦੇ ਵਿਹੜੇ ’ਚ ਪੋਸਤ ਦੇ ਬੂਟੇ ਬੀਜੀ ਬੈਠਾ ਹੈ, ਜਿਨਾਂ ਨੂੰ ਡੋਡੇ ਲੱਗੇ ਹੋਏ ਹਨ ਜੋ ਪੋਸਤ ਦੇ ਡੋਡੇ ਤੋੜਕੇ ਵੇਚਦਾ ਹੈ। ਪੁਲਿਸ ਨੇ ਮੌਕੇ ’ਤੇ ਰੇਡ ਕਰ ਕੇ 5 ਕਿੱਲੋ 800 ਗ੍ਰਾਮ ਪੋਸਤ ਦੇ ਹਰੇ ਬੂਟੇ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।