12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ
12 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ
Publish Date: Sat, 07 Mar 2026 04:18 PM (IST)
Updated Date: Sun, 08 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ 12 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਰਾਮਗੜ੍ਹ ਮੌਜੂਦ ਸੀ। ਇਕ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਆਇਆ, ਜਿਸਨੂੰ ਸ਼ੱਕ ਦੇ ਬਿਨਾ ’ਤੇ ਚੈੱਕ ਕੀਤਾ, ਉਸਤੋਂ ਇਕ ਲਿਫਾਫਾ ਪਾਰਦਰਸ਼ੀ ’ਚੋਂ 12 ਗ੍ਰਾਮ ਨਸ਼ੀਲਾ ਪਾਊਡਰ ਰੰਗ ਕਰੀਮ ਬਰਾਮਦ ਕਰਵਾਇਆ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।