ਬੇਰੁਜ਼ਗਾਰਾਂ ਨੌਜਵਾਨਾਂ ’ਤੇ ਹੋਏ ਜਬਰ ਖ਼ਿਲਾਫ਼ ਸਰਕਾਰ ਦੀ ਅਰਥੀ ਫੂਕੀ
ਬੇਰੁਜ਼ਗਾਰਾਂ ਨੌਜਵਾਨਾਂ ’ਪਰ ਹੋਏ ਜਬਰ ਖਿਲਾਫ਼ ਸਰਕਾਰ ਦੀ ਅਰਥੀ ਫੂਕੀ
Publish Date: Sun, 07 Jun 2026 04:18 PM (IST)
Updated Date: Mon, 08 Jun 2026 04:03 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਖਾਸ ਕਰਕੇ ਪਿਛਲੇ ਦਿਨੀਂ ਪਟਿਆਲਾ ਵਿਖੇ ਅਪਰੈਂਟਿਸ ਪਾਸ ਸਹਾਇਕ ਲਾਇਨਮੈਨਾਂ ’ਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੋਏ ਵਹਿਸ਼ਿਆਨਾ ਪੁਲਸੀਆ ਜ਼ਬਰ ਖਿਲਾਫ਼,ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੇ ਰੋਸ ’ਚ ਸਥਾਨਕ ਅੰਦਰਲੇ ਬੱਸ ਅੱਡੇ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ’ਚ ਇਕੱਤਰ ਹੋਏ ਵੱਖ - ਵੱਖ ਜਥੇਬੰਦੀਆਂ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ ਜ਼ਬਰ ਦੀ ਸਖ਼ਤ ਨਿਖੇਧੀ ਕੀਤੀ।ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਕ੍ਰਾਂਤੀ ਦੇ ਦਮਗਜੇ ਮਾਰ ਰਹੀ ਹੈ ਉਥੇ ਦੂਜੇ ਨੌਕਰੀਆਂ ਮੰਗਦੇ ਵੱਖ ਵੱਖ ਸ੍ਰੇਣੀਆਂ ਦੇ ਨੌਜਵਾਨਾਂ ਉੱਤੇ ਭਿਆਨਕ ਲਾਠੀਚਾਰਜ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਉਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਪਿਛਲੇ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ। ਇਸੇ ਤਹਿਤ ਹੀ 10 ਜੂਨ ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ *ਬੇਰੁਜ਼ਗਾਰਾਂ ਦੀ ਸੱਥ* ਲਗਾਈ ਜਾਵੇਗੀ। ਜਿੱਥੇ ਉਹ ਪੰਜਾਬ ਸਰਕਾਰ ਦੀਆਂ ਫੋਕੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਦੇ ਹੋਏ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਜਾਰੀ ਅਸਾਮੀਆਂ ਸਬੰਧੀ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜ਼ੀ ਉੱਤੇ ਸਰਕਾਰੀ ਪ੍ਰਤੀਕਰਮ ਦੀ ਮੰਗ ਕਰਨਗੇ।ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੱਤਪਾਲ ਬਾਂਸਲ,ਸੰਯੁਕਤ ਕਿਸਾਨ ਮੋਰਚੇ ਵੱਲੋ ਗੋਰਾ ਸਿੰਘ ਢਿੱਲਵਾਂ,ਪੈਨਸ਼ਨਰਜ਼ ਫਰੰਟ ਵੱਲੋਂ ਪ੍ਰੇਮ ਨਾਥ,ਬਿਜਲੀ ਬੋਰਡ ਯੂਨੀਅਨ ਵੱਲੋਂ ਰੂਪ ਸਿੰਘ ਆਦਿ ਨੇ ਰੁਜ਼ਗਾਰ ਮੰਗਦੇ ਸਮੁੱਚੇ ਬੇਰੁਜ਼ਗਾਰਾਂ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਦਾ ਹੋਏ ਭਵਿੱਖ ਵਿੱਚ ਹਰੇਕ ਮੋੜ ਤੇ ਸਾਥ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਬੇਰੁਜ਼ਗਾਰ ਰਣਜੀਤ ਮੌੜ,ਗੁਰਜੀਤ ਕੌਰ ਤਪਾ ਮੰਡੀ,ਸ਼ਿੰਦਰ ਕੌਰ,ਪਰਮਿੰਦਰ ਸਿੰਘ ਦਰਾਜ,ਬਿਕਰਮ ਤਪਾ ਮੰਡੀ ਤੋ ਇਲਾਵਾ, ਕਿਸਾਨ ਆਗੂ ਬਲੌਰ ਸਿੰਘ ਢਿੱਲਵਾਂ,ਚਾਨਣ ਸਿੰਘ,ਜਸਵੰਤ ਰਾਏ,ਗਜਿੰਦਰ ਸਿੰਘ,ਨਰਾਇਣ ਦਾਸ, ਜੋਰਾ ਸਿੰਘ,ਹਰਬੰਸ ਲਾਲ,ਅਜਮੇਰ ਸਿੰਘ,ਜੋਗਿੰਦਰ ਨਾਥ,ਪਾਵਰਕਾਮ ਤੋ ਗੁਰਮੁਖ ਸਿੰਘ ਘੁੰਨਸ,ਦਵਿੰਦਰ ਸਿੰਘ,ਕੁਲਵੰਤ ਸਿੰਘ ਢਿੱਲਵਾਂ,ਅਮਨਦੀਪ ਸਿੰਘ , ਸੋਨੀ ਮੱਲ੍ਹੀ ਤਪਾ ਮੰਡੀ, ਬੂਟਾ ਸਿੰਘ ਢਿੱਲਵਾਂ ਅਤੇ ਕਰਨੈਲ ਸਿੰਘ ਤਪਾ ਆਦਿ ਹਾਜ਼ਰ ਸਨ।