ਇਲੈਕਟ੍ਰਾਨਿਕ ਵਰਕਸ਼ਾਪ ’ਚੋਂ ਸਾਮਾਨ ਚੋਰੀ
ਇਲੈਕਟ੍ਰਾਨਿਕ ਵਰਕਸਾਪ ’ਚੋਂ ਸਮਾਨ ਚੋਰੀ
Publish Date: Thu, 08 Jan 2026 06:32 PM (IST)
Updated Date: Fri, 09 Jan 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ’ਚ ਇਕ ਇਲੈਕਟ੍ਰਾਇਕ ਵਰਕਸ਼ਾਪ ’ਚੋਂ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਬਲੂ ਇਲੈਕਟ੍ਰਾਨਿਕ ਵਰਕਸ ਦੇ ਮਾਲਕ ਜਗਜੀਤ ਸਿੰਘ ਨੇ ਕਿਹਾ ਕਿ ਰਾਤ ਨੂੰ ਕੁਝ ਚੋਰਾਂ ਨੇ ਉਸ ਦੀ ਦੁਕਾਨ ਦੇ ਸ਼ਟਰ ਨੂੰ ਕਿਸੇ ਗੱਡੀ ਦੀ ਮਦਦ ਨਾਲ ਤੋੜ ਕੇ ਉਸ ਦੀ ਦੁਕਾਨ ’ਚੋ ਬੈਟਰੀਆਂ ਤੇ ਸਕਰੇਪ ਇਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ। ਇਸ ਸਾਮਾਨ ਦੀ ਕੀਮਤ ਤਕਰੀਬਨ 2 ਲੱਖ ਬਣਦੀ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਨ੍ਹਾਂ ਚੋਰਾਂ ਦੀ ਭਾਲ ਕਰ ਕੇ ਮੇਰਾ ਸਾਮਾਨ ਲੱਭ ਕੇ ਦਿੱਤਾ ਜਾਵੇ ਤੇ ਇਨ੍ਹਾਂ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ 2 ਦੇ ਐੱਸਐੱਚਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਪਾਰਟੀ ਦੀ ਟੀਮ ਸੀਸੀਟੀਵੀ ਦੀ ਮਦਦ ਨਾਲ ਇਨ੍ਹਾਂ ਚੋਰਾਂ ਦੀ ਭਾਲ ਕਰ ਰਹੀ ਹੈ, ਜਲਦੀ ਹੀ ਇਸ ਚੋਰ ਗਿਰੋਹ ਨੂੰ ਕਾਬੂ ਕੀਤਾ ਜਾਵੇਗਾ।