ਰਾਸ਼ਨ ਕਾਰਡ ਧਾਰਕਾਂ ਲਈ ਖ਼ੁਸ਼ਖਬਰੀ: ਕੇਂਦਰ ਸਰਕਾਰ ਨੇ ਲਿਆ ਅਹਿਮ ਫੈਸਲਾ, ਹੁਣ ਡਿਪੂਆਂ ਤੋਂ ਮਿਲੇਗਾ ਮਿੱਟੀ ਦਾ ਤੇਲ
ਕੇਂਦਰ ਦੀ ਭਾਜਪਾ ਸਰਕਾਰ ਦੇ ਪੈਟਰੋਲਿਅਮ ਅਤੇ ਗੈਸ ਮੰਤਰੀ ਵੱਲੋਂ ਅਮਰੀਕਾ ਇਸਰਾਇਲ ਅਤੇ ਇਰਾਨ ਮੁਲਖਾ ’ਚ ਚੱਲ ਰਹੀ ਜੰਗ ਦੇ ਮੱਦੇਨਜਰ ਇਕ ਵੱਡਾ ਫੈਸਲਾ ਲਿਆ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰੀ ਡਿਪੂਆਂ ਤੇ ਮਿੱਟੀ ਦਾ ਤੇਲ ਮੂਹੱਈਆ ਕਰਵਾਇਆ ਜਾਵੇਗਾ।
Publish Date: Fri, 13 Mar 2026 02:50 PM (IST)
Updated Date: Fri, 13 Mar 2026 05:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ - ਕੇਂਦਰ ਦੀ ਭਾਜਪਾ ਸਰਕਾਰ ਦੇ ਪੈਟਰੋਲਿਅਮ ਅਤੇ ਗੈਸ ਮੰਤਰੀ ਵੱਲੋਂ ਅਮਰੀਕਾ ਇਸਰਾਇਲ ਅਤੇ ਇਰਾਨ ਮੁਲਖਾ ’ਚ ਚੱਲ ਰਹੀ ਜੰਗ ਦੇ ਮੱਦੇਨਜਰ ਇਕ ਵੱਡਾ ਫੈਸਲਾ ਲਿਆ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰੀ ਡਿਪੂਆਂ ਤੇ ਮਿੱਟੀ ਦਾ ਤੇਲ ਮੂਹੱਈਆ ਕਰਵਾਇਆ ਜਾਵੇਗਾ।
ਇਹ ਜਾਣਕਾਰੀ ਪੰਜਾਬ ਰਾਜ ਡੀਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਸੂਬਾ ਸਕੱਤਰ ਕਰਮਜੀਤ ਸਿੰਘ ਦੋਰਾਹਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਦੱਸਿਆ ਕਿ ਮੋਦੀ ਸਰਕਾਰ ਨੇ ਇਹ ਫੈਸਲਾ ਜੰਗ ਕਾਰਣ ਦੁਨੀਆ ’ਚ ਹੋਈ ਐਨਰਜੀ ਪਦਾਰਥਾਂ ਦੀ ਕਮੀ ਕਾਰਣ ਲਿਆ ਹੈ ਤਾਂ ਕਿ ਕਿਸੇ ਵੀ ਕਮੀ ਦੌਰਾਨ ਲੋੜਵੰਦ ਲੋਕ ਇਸ ਮਿੱਟੀ ਦੇ ਤੇਲ ਨਾਲ ਖਾਣਾ ਬਣਾ ਸਕਣ ਅਤੇ ਹਨੇਰੇ ’ਚ ਰੌਸ਼ਨੀ ਕਰ ਸਕਣ।
ਅਸੀਂ ਕੇਦਰ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਆਲ ਇੰਡੀਆ ਫੇਆਰ ਪ੍ਰਾਇਸ ਸਾਪ ਫੈਡਰੇਸ਼ਨ ਦੇ ਡੇਲੇਗੇਸ਼ਨ ਨੇ ਦੇਸ ਦੇ ਫੂਡ ਸਪਲਾਈ ਮੰਤਰੀ ਨਾਲ ਬੈਠਕ ਕੀਤੀ ਸੀ ਜਿਸ ’ਚ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਮਾਨਯੋਗ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਗੌਰ ਨਾਲ ਇਨ੍ਹਾਂ ਤਕਲੀਫਾਂ ’ਤੇ ਵਿਚਾਰ ਕਰਨਗੇ।