ਸੋਨੇ ਦੇ ਗਹਿਣੇ ਚੋਰੀ, ਕੇਸ ਦਰਜ
ਸੋਨੇ ਦੇ ਗਹਿਣੇ ਚੋਰੀ, ਕੇਸ ਦਰਜ
Publish Date: Tue, 14 Apr 2026 05:41 PM (IST)
Updated Date: Wed, 15 Apr 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ’ਚ ਇਕ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 30 ਮਾਰਚ ਨੂੰ ਮੁਦੱਈ ਗੋਪਾਲ ਕ੍ਰਿਸ਼ਨ ਬਾਂਸਲ ਪੁੱਤਰ ਪ੍ਰੇਮ ਚੰਦ ਬਾਂਸਲ ਵਾਸੀ ਕੋਠੀ ਨੰਬਰ 105, ਗ੍ਰੀਨ ਐਵਨਿਊ ਨਾਨਕਸਰ ਰੋਡ ਬਰਨਾਲਾ ਉਕਤ ਦੇ ਘਰੋਂ ਕੁਲਵਿੰਦਰ ਕੌਰ ਪਤਨੀ ਦਵਿੰਦਰ ਪਾਲ ਵਾਸੀ ਗਰਚਾ ਰੋਡ ਬਰਨਾਲਾ ਉਕਤ ਇਕ ਸੋਨੇ ਦੀ ਚੈਨ ਵਜਨ 25 ਗ੍ਰਾਮ ਤੇ ਇਕ ਸੋਨੇ ਦਾ ਕੜਾ ਵਜਨ 70 ਗ੍ਰਾਮ ਨੂੰ ਚੋਰੀ ਕਰਕੇ ਲੈ ਗਈ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।