ਪੀਓ ਸਟਾਫ਼ ਵੱਲੋਂ ਭਗੌੜਾ ਕਾਬੂ
ਪੀਓ ਸਟਾਫ਼ ਵਲੋਂ ਭਗੌੜਾ ਕਾਬੂ
Publish Date: Sat, 14 Mar 2026 04:52 PM (IST)
Updated Date: Sun, 15 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੀਓ ਸਟਾਫ਼ ਬਰਨਾਲਾ ਦੀ ਟੀਮ ਨੇ ਇੱਕ ਮਾਮਲੇ ’ਚ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ਼ ਦੇ ਇੰਚਾਰਜ਼ ਏਐੱਸਆਈ ਰਣ ਸਿੰਘ ਨੇ ਦੱਸਿਆ ਕਿ ਕੁਲਵੀਰ ਸਿੰਘ ਉਰਫ਼ ਕੁਲਵੀਰਾ ਉਰਫ਼ ਕੁਲਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਉਰਫ਼ ਦੇਵ ਸਿੰਘ ਵਾਸੀ ਅਗਵਾੜ ਜੈਨੀਕਾ ਭਾਈਰੂਪਾ ਜ਼ਿਲ੍ਹਾ ਬਠਿੰਡਾ ਦੇ ਖ਼ਿਲਾਫ਼ ਥਾਣਾ ਸ਼ਹਿਣਾ ਵਿਖੇ ਮੁਕੱਦਮਾ ਨੰਬਰ 85 ਸਾਲ 2022 ’ਚ ਵੱਖ-ਵੱਖ ਧਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਜਿਸ ਕੋਲੋਂ ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ ਸਨ। ਇਸ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ’ਚ ਪੇਸ ਕੀਤਾ ਗਿਆ, ਉਕਤ ਵਿਅਕਤੀ ਅਦਾਲਤੀ ਕਾਰਵਾਈ ਦੌਰਾਨ ਗੈਰ ਹਾਜ਼ਰ ਹੋ ਗਿਆ। ਜਿਸ ਨੂੰ ਮਾਨਯੋਗ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ। ਜਿਸ ਨੂੰ ਪੀਓ ਸਟਾਫ਼ ਬਰਨਾਲਾ ਦੀ ਟੀਮ ਨੇ ਕਾਬੂ ਕਰ ਕੇ ਮਾਨਯੋਗ ਬਿਕਰਮਜੀਤ ਸਿੰਘ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਦੀ ਅਦਾਲਤ ’ਚ ਪੇਸ਼ ਕਰ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਭੇਜਣ ਦਾ ਹੁਕਮ ਸੁਣਾਇਆ।