ਮੋਟਰਸਾਈਕਲ ਸਵਾਰਾਂ ਵੱਲੋਂ ਗੈਸ ਸਿਲੰਡਰ ਚੋਰੀ
ਮੋਟਰਸਾਇਕਲ ਸਵਾਰਾਂ ਵਲੋਂ ਗੈਸ ਸਿਲੰਡਰ ਚੋਰੀ
Publish Date: Sun, 15 Mar 2026 04:20 PM (IST)
Updated Date: Mon, 16 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਦਾਣਾ ਮੰਡੀ ’ਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਚਾਹ ਦੀ ਰੇਹੜੀ ’ਚੋਂ ਗੈਸ ਸਿਲੰਡਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਦਾਣੀ ਮੰਡੀ ਰੋਡ ਨੇੜੇ ਬੱਸ ਸਟੈਂਡ ਵਿਖੇ ਸਥਿੱਤ ਬਨਵਾਰੀ ਟੀ ਸਟਾਨ ’ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਰੇਹੜ੍ਹੀ ’ਚੋਂ ਗੈਸ ਸਿਲੰਡਰ ਚੋਰੀ ਕਰ ਲਿਆ ਹੈ। ਇਹ ਪੂਰੀ ਘਟਨਾ ਸਾਹਮਣੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਜ਼ਿਕਰਯੋਗ ਹੈ ਕਿ ਘਟਨਾ ਸਥਾਨ ਤੋਂ 100 ਕੁ ਮੀਟਰ ਦੀ ਦੂਰੀ ’ਤੇ ਪੁਲਿਸ ਚੌਕੀ ਸਥਿੱਤ ਵੀ ਸਥਿੱਤ ਹੈ। ਪਰ ਚੋਰਾਂ ਨੇ ਬੇਖ਼ੋਫ਼ ਇਸ ਘਟਨਾ ਨੂੰ ਅੰਜਾਮ ਦਿੱਤਾ।