ਅਗਰਵਾਲ ਸਭਾ ਤਪਾ ਨੇ ਕੀਤੀ ਮੀਟਿੰਗ
ਅਗਰਵਾਲ ਸਭਾ ਤਪਾ ਨੇ ਕੀਤੀ ਮੀਟਿੰਗ
Publish Date: Tue, 03 Feb 2026 05:38 PM (IST)
Updated Date: Wed, 04 Feb 2026 04:05 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਅਗਰਵਾਲ ਸਭਾ ਤਪਾ ਦੇ ਪ੍ਰਧਾਨ ਮਦਨ ਲਾਲ ਦੀ ਅਗਵਾਈ ਹੇਠ ਸਭਾ ਦੀ ਇੱਕ ਮੀਟਿੰਗ ਸ੍ਰੀ ਗੀਤਾ ਭਵਨ ਵਿਖੇ ਹੋਈ। ਜਿਸ ’ਚ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਉਨ੍ਹਾਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸ੍ਰੀ ਗੀਤਾ ਭਵਨ ਤਪਾ ਵਿਖੇ ਸ਼ੁਕਰਾਨਾ ਗੁਰੂ ਜੀ ਦਾ ਵਿਸ਼ਾਲ ਸਤਿਸੰਗ ਕਰਵਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਸੰਗਤ ਦੀ ਸੁਵਿਧਾ ਲਈ ਅਗਰੋਹਾ ਧਾਮ ਵਿਖੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਭੇਜੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਧਾਰਮਿਕ ਯਾਤਰਾ ਦਾ ਲਾਭ ਲੈ ਸਕਣ। ਇਸ ਮੌਕੇ ਚੇਅਰਮੈਨ ਜਵਾਹਰ ਲਾਲ ਬਾਂਸਲ, ਜਨਰਲ ਰਮੇਸ਼ ਧੋਲਾ, ਕੋਆਰਡੀਨੇਟਰ ਸੱਤਪਾਲ ਮੋੜ, ਕੈਸ਼ੀਅਰ ਰਜੀਵ ਗਰਗ, ਸੁਰੇਸ਼ ਕੁਮਾਰ ਸੇਸੀ (ਬਿੱਟੂ), ਮੇਘਰਾਜ ਪੱਖੋ, ਰਾਜੂ ਭੂਚੋ ਵਾਲਾ, ਡਾ.ਦੇਵਰਾਜ, ਹੈਪੀ ਗਰਗ, ਮਦਨ ਲਾਲ ਭੱਟਾ, ਵਿਨੋਦ ਕੁਮਾਰ ਜਿੰਦਲ, ਪਵਨ ਬਤਾਰਾ,ਅਸ਼ੋਕ ਬਦਰਾ, ਰਵੀ ਬਾਸਲ ਅਤੇ ਸਲਾਹਕਾਰ ਅਸ਼ੋਕ ਮਿੱਤਲ ਸਮੇਤ ਹੋਰ ਮੈਂਬਰ ਹਾਜ਼ਰ ਸਨ।