ਪੀਓ ਸਟਾਫ਼ ਵੱਲੋਂ ਭਗੌੜਾ ਕਾਬੂ
ਪੀਓ ਸਟਾਫ਼ ਵਲੋਂ ਭਗੌੜਾ ਕਾਬੂ
Publish Date: Sun, 18 Jan 2026 04:48 PM (IST)
Updated Date: Mon, 19 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੀਓ ਸਟਾਫ਼ ਬਰਨਾਲਾ ਦੀ ਟੀਮ ਵੱਲੋਂ ਚੋਰੀ ਦੇ ਮਾਮਲੇ ’ਚ ਭਗੌੜਾ ਚੱਲ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ਼ ਦੇ ਇੰਚਾਰਜ਼ ਏਐੱਸਆਈ ਰਣ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਮੁਦੱਈ ਨਿਤਿਨ ਗਰਗ ਪੁੱਤਰ ਸ਼ਾਮ ਲਾਲ ਵਾਸੀ ਤਪਾ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰਬਰ 9 ਸਾਲ 2022 ’ਚ ਥਾਣਾ ਤਪਾ ਵਿਖੇ ਗਾਗੜੀ ਲਖਵੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਢਪਾਲੀ ਬਠਿੰਡਾ ਦੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕਿ ਉਕਤ ਮਾਮਲੇ ’ਚ ਵਿਅਕਤੀ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜੋ ਅਦਾਲਤੀ ਪੈਰਵਾਈ ਦੌਰਾਨ ਗੈਰਹਾਜ਼ਰ ਹੋ ਗਿਆ। ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀਓ ਸਟਾਫ਼ ਬਰਨਾਲਾ ਦੀ ਟੀਮ ਲੈ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ। ਜਿਸ ਨੂੰ ਮਾਨਯੋਗ ਅਦਾਲਤ ਵੱਲੋਂ ਜ਼ਿਲ੍ਹਾ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਗਿਆ।