ਮੁਫ਼ਤ ਬਨਾਓਟੀ ਅੰਗ ਕੈਂਪ 22 ਨੂੰ
ਮੁਫ਼ਤ ਬਨਾਵਟੀ ਅੰਗ ਕੈਂਪ 22 ਨੂੰ
Publish Date: Wed, 18 Mar 2026 04:00 PM (IST)
Updated Date: Wed, 18 Mar 2026 04:04 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਨਾਰਾਇਣ ਸੇਵਾ ਸੰਸਥਾਨ ਅਤੇ ਸਮਾਣਾ ਭੰਡਾਰਾ ਕਮੇਟੀ ਵੱਲੋਂ ਸਮਾਜ ਸੇਵਾ ਤਹਿਤ ਵਿਸ਼ੇਸ਼ ਮੁਫ਼ਤ ਬਨਾਓਟੀ ਅੰਗਾਂ ਦਾ ਕੈਂਪ 22 ਮਾਰਚ ਨੂੰ ਲਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਫ਼ਕੀਰ ਚੰਦ ਬਾਂਸਲ, ਵਾਈਸ ਪ੍ਰਧਾਨ ਸ਼ਿਵ ਨਾਰਾਇਣ ਗਰਗ, ਸਰਪ੍ਰਸਤ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੰਗਹੀਣ ਅਤੇ ਦਿਵਿਆਂਗ ਲੋਕਾਂ ਲਈ ਬਨਾਓਟੀ ਅੰਗ ਮੁਹੱਈਆ ਕਰਵਾਏ ਜਾਣਗੇ। ਇਹ ਕੈਂਪ 22 ਮਾਰਚ ਨੂੰ ਸਵੇਰੇ 10 ਵਜੇ ਤੋਂ ਸਤੀ ਮੰਦਰ, ਨੇੜੇ ਬੱਸ ਸਟੈਂਡ ਸਮਾਣਾ ਵਿਖੇ ਲਾਇਆ ਜਾਵੇਗਾ। ਸੰਸਥਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੁਫ਼ਤ ਬਨਾਓਟੀ ਅੰਗ ਲਾਏ ਜਾਣਗੇ। ਇਲਾਜ ਅਤੇ ਸਹਾਇਤਾ ਦੀ ਸਾਰੀ ਸੇਵਾ ਬਿਲਕੁਲ ਮੁਫ਼ਤ ਹੋਵੇਗੀ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੂੰ ਇਸ ਸਹੂਲਤ ਦੀ ਲੋੜ ਹੈ, ਉਹ ਸਮੇਂ ਸਿਰ ਪਹੁੰਚ ਕੇ ਲਾਭ ਲੈਣ ਅਤੇ ਆਧਾਰ ਕਾਰਡ ਜਾਂ ਕੋਈ ਹੋਰ ਸ਼ਨਾਖਤ ਦਸਤਾਵੇਜ਼ ਲੈ ਕੇ ਆਉਣ।