ਕੈਂਪ ’ਚ 250 ਮਰੀਜ਼ਾਂ ਦਾ ਕੀਤਾ ਚੈੱਕਅਪ
ਹਰੀ ਓਮ ਹਸਪਤਾਲ ਬਰਨਾਲਾ ਵਲੋਂ ਲਗਾਇਆ ਗਿਆ ਮੁਫਤ ਚੈੱਕਅੱਪ ਕੈਂਪ
Publish Date: Fri, 03 Apr 2026 06:07 PM (IST)
Updated Date: Sat, 04 Apr 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਹਰੀ ਓਮ ਹਸਪਤਾਲ ਬਰਨਾਲਾ ਵਿਖੇ ਲੋੜਵੰਦਾਂ ਲਈ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀਸ ਮਿੱਤਲ ਨੇ ਦੱਸਿਆ ਕਿ ਇਹ ਕੈਂਪ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਅੱਜ 6 ਮਾਰਚ ਨੂੰ ਖਤਮ ਹੋਵੇਗਾ। ਹੁਣ ਤੱਕ ਕੈਂਪ ਦੌਰਾਨ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾ ਚੁੱਕਿਆ ਹੈ। ਉਨ੍ਹਾ ਦੱਸਿਆ ਕਿ ਕੈਂਪ ਦੌਰਾਨ ਇਲੈਕ੍ਰੋ ਹੋਮਿਓਪੈਥੀ ਡਾ.ਕਰਮਜੀਤ ਸਿੰਘ ਵਲੋਂ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਮਰੀਜ਼ਾਂ ਦਾ ਡੇਂਗੂ, ਹੱਡਿਆਂ ਦੀ ਸਮੱਸਿਆ, ਜੋੜਾਂ ਦਾ ਦਰਦ, ਮਲੇਰੀਆ ਆਦਿ ਬਿਮਾਰੀਆਂ ਦਾ ਚੈੱਕਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਵੱਡੀ ਗਿਣਤੀ ’ਚ ਲੋੜਵੰਦ ਮਰੀਜ਼ ਲਾਹਾ ਲੈ ਰਹੇ ਹਨ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਮਰੀਜ਼ਾਂ ਨੂੰ ਕੈਂਪ ਦੇ ਅਖ਼ੀਰਲੇ ਦਿਨ ਪੁੱਜਣ ਦਾ ਸੱਦਾ ਦਿੱਤਾ।