ਚਾਰ ਬੋਤਲਾਂ ਸ਼ਰਾਬ ਬਰਾਮਦ
ਪੌਣੇ ਚਾਰ ਬੋਤਲ ਸ਼ਰਾਬ ਬਰਾਮਦ
Publish Date: Tue, 03 Feb 2026 05:37 PM (IST)
Updated Date: Wed, 04 Feb 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਪੌਣੇ ਚਾਰ ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਭੋਤਨਾ ਮੌਜੂਦ ਸੀ ਤਾਂ ਪਿੰਡ ਭੋਤਨਾ ਵੱਲੋਂ ਇਕ ਔਰਤ ਸੱਜੇ ਹੱਥ ’ਚ ਇਕ ਕੈਨੀ ਪਲਾਸਟਿਕ ਲਈ ਆਉਂਦੀ ਦਿਖਾਈ ਦਿੱਤੀ ਤੇ ਅੱਗੇ ਖੜ੍ਹੀ ਪੁਲਿਸ ਪਾਰਟੀ ਦੇਖ ਕੇ ਇਕ ਦਮ ਵਾਪਸ ਮੁੜਨ ਲੱਗੀ ਜਿਸਨੂੰ ਗ੍ਰਿਫ਼ਤਾਰ ਕਰ ਕੇ ਕੁੱਲ ਪੌਣੇ ਚਾਰ ਬੋਤਲ ਸ਼ਰਾਬ ਬਰਾਮਦ ਕੀਤੀਆਂ। ਪੁਲਿਸ ਨੇ ਕਮਲਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਭੋਤਨਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।