ਬਰਨਾਲਾ ਪੁਲਿਸ ਨੇ ਕੱਢਿਆ ਫਲੈਗ ਮਾਰਚ
ਬਰਨਾਲਾ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ
Publish Date: Sun, 25 Jan 2026 06:01 PM (IST)
Updated Date: Mon, 26 Jan 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : 26 ਜਨਵਰੀ ਨੂੰ ਦੇਸ਼ ਵਿਚ 77ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਦੇ ਮੱਦੇ ਨਜ਼ਰ ਅੱਜ ਬਰਨਾਲਾ ਸ਼ਹਿਰ ਵਿਚ ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਵਰਾਜ ਆਲਮ ਦੀ ਰਹਿਨੁਮਾਈ ਹੇਠ ਪੂਰੇ ਬਰਨਾਲਾ ਸ਼ਹਿਰ ਦੀ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਪਬਲਿਕ ਗਣਤੰਤਰਤਾ ਦਿਵਸ ਬੇਖੌਫ ਹੋ ਕੇ ਮਨਾਵੇ ਕਿਉਂਕਿ ਬਰਨਾਲਾ ਪੁਲਿਸ ਪਬਲਿਕ ਦੀ ਸੁਰੱਖਿਆ ਵਾਸਤੇ ਹਰ ਵੇਲੇ ਤਿਆਰ ਰਹਿੰਦੀ ਹੈ। ਅੱਜ ਦੇਸ਼ 77ਵੇਂ ਗਣਤੰਤਰਤਾ ਦਿਵਸ ਨੂੰ ਮਨਾਉਣ ਜਾ ਰਿਹਾ ਹੈ। ਅਤੇ ਸਾਡੇ ਵੱਲੋਂ ਕਰੀਬ 200 ਦੇ ਕਰੀਬ ਪੁਲਿਸ ਜਵਾਨ ਅਤੇ ਅਫ਼ਸਰ ਸਾਹਿਬਾਨਾਂ ਨੂੰ ਨਾਲ ਲੈ ਕੇ ਪੁਲਿਸ ਲਾਈਨ ਵੇਖੋ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਕ-ਪੱਕਾ ਕਾਲਜ ਰੋਡ-ਸਦਰ ਬਾਜ਼ਾਰ ਤੇ ਸ਼ਹਿਰ ਦੇ ਸਾਰੇ ਭੀੜਭੜ ਵਾਲੇ ਇਲਾਕਿਆਂ ਵਿਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸਾਡੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਤੈਨਾਤ ਰਹਿਣਗੀਆਂ ਅਤੇ ਸ਼ਹਿਰ ਵਿਚ ਆਉਣ ਵਾਲੇ ਹਰ ਰਸਤੇ ਉੱਪਰ ਪੁਲਿਸ ਟੀਮ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਅਤੇ ਹਰ ਆਉਣ ਅਤੇ ਜਾਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ 77ਵਾਂ ਗਣਤੰਤਰਤਾ ਦਿਵਸ ਅਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਸੁਖ ਸ਼ਾਂਤੀ ਨਾਲ ਮਨਾ ਸਕੀਏ।