205 ਪਾਬੰਦੀਸ਼ੀਦਾ ਗੋਲ਼ੀਆਂ ਸਣੇ ਪੰਜ ਕਾਬੂ
205 ਪਾਬੰਦੀਸੁਦਾ ਗੋਲੀਆਂ ਸਣੇ ਪੰਜ ਕਾਬੂ
Publish Date: Tue, 10 Feb 2026 03:54 PM (IST)
Updated Date: Wed, 11 Feb 2026 04:00 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ 205 ਪਾਬੰਦੀਸ਼ੁਦਾ ਗੋਲ਼ੀਆਂ ਸਣੇ ਪੰਜ ਜਣਿਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਵਾਲਮੀਕਿ ਚੌਕ ਮੌਜੂਦ ਸਨ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਿਵਮ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਢਿੱਲਵਾ ਰੋਡ ਤਪਾ ਤੇ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਬਾਗ ਕਾਲੋਨੀ ਤਪਾ ਜੋ ਨਸ਼ਾ ਪੱਤਾ ਕਰਨ ਦੇ ਆਦੀ ਹਨ ਤੇ ਬਾਹਰੋ ਸਸਤੇ ਰੇਟ ’ਤੇ ਪਾਬੰਦੀਸ਼ੁਦਾ ਗੋਲੀਆਂ ਲਿਆ ਕੇ ਅੱਗੇ ਬੂਟਾ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਲਾਲੂ ਪੱਤੀ ਢਿਲਵਾ, ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਨਾਨਕ ਬਸਤੀ ਢਿਲਵਾ ਰੋਡ ਤਪਾ ਤੇ ਨਿਰੰਜਣ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗੁਰੂ ਨਾਨਕ ਬਸਤੀ ਢਿਲਵਾਂ ਰੋਡ ਤਪਾ ਨੂੰ ਵੇਚਣ ਦਾ ਧੰਦਾ ਕਰਦੇ ਹਨ, ਜੋ ਪੁਲ ਡਰੇਨ ਢਿੱਲਵਾ ਰੋਡ ਤਪਾ ਵਿਖੇ ਮੌਜੂਦ ਹਨ ਅਤੇ ਸ਼ਿਵਮ ਕੁਮਾਰ, ਰਾਜ ਕੁਮਾਰ ਉਕਤਾਨ ਨੂੰ ਪਾਬੰਦੀਸ਼ੁਦਾ ਗੋਲ਼ੀਆ ਵੇਚਣ ਲਈ ਪੁਲ ਡਰੇਨ ਢਿੱਲਵਾ ਰੋਡ ਤਪਾ ਵਿਖੇ ਆ ਰਹੇ ਹਨ ਜੇਕਰ ਹੁਣੇ ਹੀ ਪੁਲ ਡਰੇਨ ਢਿੱਲਵਾ ਰੋਡ ਤਪਾ ਵਿਖੇ ਆਸਪਾਸ ਚੈਕਿੰਗ ਕੀਤੀ ਜਾਵੇ ਤਾਂ ਦੋਸ਼ੀ ਕਾਬੂ ਆ ਸਕਦੇ ਹਨ। ਪੁਲਿਸ ਨੇ ਤੁਰੰਤ ਰੇਡ ਕਰ ਕੇ ਉਕਤ ਵਿਅਕਤੀਆਂ ਨੂੰ 205 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।