ਪਹਿਲਾਂ ਹੜ੍ਹ ਤੇ ਹੁਣ ਹਨ੍ਹੇਰੀ : ਬਾਰਡਰ ਏਰੀਏ ਦੇ ਕਿਸਾਨਾਂ 'ਤੇ ਦੂਹਰੀ ਮਾਰ, ਕਣਕ ਦੀਆਂ ਫ਼ਸਲਾਂ ਵਿਛਣ ਕਾਰਨ ਭਾਰੀ ਨੁਕਸਾਨ
ਇਸ ਸਬੰਧੀ ਜਾਣਕਾਰੀ ਦਿੰਦਾ ਹੋਇਆ ਪਰਮਿੰਦਰ ਸਿੰਘ ਢਿੱਲੋ, ਮਨਦੀਪ ਸਿੰਘ, ਦਵਿੰਦਰ ਸਿੰਘ ਨਿੱਜਰ, ਪ੍ਰੇਮ ਸਿੰਘ, ਕੁਲਵੰਤ ਸਿੰਘ, ਧਰਮਿੰਦਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਮੀਂਹ ਅਤੇ ਹਨ੍ਹੇਰੀ ਆਉਣ ਕਾਰਨ ਉਨ੍ਹਾਂ ਦੀਆਂ ਪੱਕ ਰਹੀਆਂ ਕਣਕ ਦੀਆਂ ਫਸਲਾਂ ਖੇਤਾਂ ਵਿੱਚ ਲੰਮੇ ਪੈ ਗਈਆਂ ਹਨ
Publish Date: Mon, 16 Mar 2026 10:38 AM (IST)
Updated Date: Mon, 16 Mar 2026 10:44 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ਨਾਲ ਸੰਬੰਧਿਤ ਬਲਾਕ ਕਲਾਨੌਰ ਤੇ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ ਵਿੱਚ ਐਤਵਾਰ ਦੀ ਰਾਤ ਮੀਂਹ ਅਤੇ ਤੇਜ਼ ਹਨ੍ਹੇਰੀ ਝੱਖੜ ਕਾਰਨ ਕਣਕ ਦੀਆਂ ਫਸਲਾਂ ਖੇਤਾਂ ਵਿੱਚ ਲੰਮੇ ਪੈ ਜਾਣ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦੇ ਖਦਸੇ ਨੂੰ ਲੈ ਕੇ ਕਿਸਾਨ ਪਰੇਸ਼ਾਨ ਹਨ।
ਇਸ ਸਬੰਧੀ ਜਾਣਕਾਰੀ ਦਿੰਦਾ ਹੋਇਆ ਪਰਮਿੰਦਰ ਸਿੰਘ ਢਿੱਲੋ, ਮਨਦੀਪ ਸਿੰਘ, ਦਵਿੰਦਰ ਸਿੰਘ ਨਿੱਜਰ, ਪ੍ਰੇਮ ਸਿੰਘ, ਕੁਲਵੰਤ ਸਿੰਘ, ਧਰਮਿੰਦਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਮੀਂਹ ਅਤੇ ਹਨ੍ਹੇਰੀ ਆਉਣ ਕਾਰਨ ਉਨ੍ਹਾਂ ਦੀਆਂ ਪੱਕ ਰਹੀਆਂ ਕਣਕ ਦੀਆਂ ਫਸਲਾਂ ਖੇਤਾਂ ਵਿੱਚ ਲੰਮੇ ਪੈ ਗਈਆਂ ਹਨ ਜਿਸ ਕਾਰਨ ਜਿੱਥੇ ਕਣਕ ਦਾ ਝਾੜ ਘੱਟ ਨਿਕਲਣ ਦਾ ਖਦਸਾ ਹੈ। ਉਥੇ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨੀ ਵੀ ਔਖੀ ਹੋਵੇਗੀ।
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਸ਼ ਹੋਣ ਦੀਆਂ ਕੀਤੀਆਂ ਗਈਆਂ ਭਵਿੱਖਬਾਣੀਆਂ ਕਰਨ ਕਿਸਾਨ ਚਿੰਤਾ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਝੋਨੇ ਦੇ ਸੀਜਨ ਦੌਰਾਨ ਵੀ ਬਾਰਡਰ ਏਰੀਏ ਦੇ ਇਲਾਕੇ ਵਿੱਚ ਰਾਵੀ ਅਤੇ ਸਕੀ ਕਿਰਨ ਨਾਲੇ ਦੇ ਪਾਣੀਆਂ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨਸ਼ਟ ਹੋ ਗਈ ਸੀ।