ਕਬਾੜ ਦੇ ਡੰਪ ’ਚ ਲੱਗੀ ਅੱਗ
ਕਬਾੜ ਦੇ ਡੰਪ ’ਚ ਲੱਗੀ ਅੱਗ
Publish Date: Mon, 12 Jan 2026 04:10 PM (IST)
Updated Date: Tue, 13 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸ਼ਹਿਰ ਦੇ ਤਰਕਸ਼ੀਲ ਚੌਕ ਨੇੜੇ ਇਕ ਕਬਾੜ ਦੇ ਡੰਪ ’ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਅਸਮਾਨ ਛੂਹ ਰਹੀਆਂ ਸਨ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ ’ਤੇ ਪੁੱਜ ਕੇ ਬਚਾਅ ਕਾਰਜ ਆਰੰਭ ਦਿੱਤੇ। ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੀ ਸਥਾਨਕ ਇਕਾਈ ਦੇ ਸੇਵਾਦਾਰ ਵੀ ਮੌਕੇ ’ਤੇ ਅੱਗ ਬੁਝਾਉਣ ’ਚ ਜੁੱਟ ਗਏ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਫ਼ਸਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਢੇ ਤਿੰਨ ਕੁ ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਉਪਰੰਤ ਉਨ੍ਹਾਂ ਫਾਇਰ ਗੱਡੀਆਂ ਸਮੇਤ ਮੌਕੇ ’ਤੇ ਪੁੱਜ ਕੇ ਬਚਾ ਕਾਰਜ ਆਰੰਭ ਦਿੱਤੇ। ਉਹਨਾਂ ਦੱਸਿਆ ਕਿ ਤਕਰੀਬਨ 20 ਟੈਂਕਰ ਅੱਗ ਬਝਾਉਣ ਲਈ ਵਰਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦੇ ਕਾਰਣਾਂ ਸੰਬੰਧੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।