ਲੁਟੇਰੇ ਦੁਕਾਨਦਾਰ ਦਾ ਗਲਾ ਚੁੱਕ ਕੇ ਰਫੂ ਚੱਕਰ
ਤਪਾ ਵਿਖੇ ਬੇਖੌਫ ਲੁਟੇਰੇ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ
Publish Date: Mon, 19 Jan 2026 04:27 PM (IST)
Updated Date: Tue, 20 Jan 2026 04:03 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਮੰਡੀ ਵਿਖੇ ਬੇਖੌਫ ਲੁਟੇਰੇ ਬਿਨਾ ਕਿਸੇ ਡਰ ਭੈਅ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੰਜ ਜਾਪਦਾ ਹੈ ਕਿ ਇਨ੍ਹਾਂ ਨੂੰ ਕਿਸੇ ਦਾ ਵੀ ਕੋਈ ਡਰ ਭੈਅ ਨਹੀਂ ਹੈ। ਮਾਮਲਾ ਇਸ ਤਰ੍ਹਾਂ ਹੈ ਕੀ ਦਰਾਜ ਵਾਲੇ ਫਾਟਕ ਕੋਲ ਇਕ ਮੀਟ, ਆਂਡੇ ਦਾ ਕੰਮ ਕਰਨ ਵਾਲੇ ਦੁਕਾਨਦਾਰ ਦਾ ਲੁਟੇਰੇ ਗੱਲਾਂ ਚੁੱਕ ਕੇ ਫ਼ਰਾਰ ਹੋ ਗਏ ਹਨ। ਪੀੜਤ ਸੀਤਾ ਰਾਮ ਪੁੱਤਰ ਬਦਰੀ ਰਾਮ ਵਾਸੀ ਨਿੱਕਾ ਮਲ ਕਾਲੋਨੀ ਗਲੀ ਨੰਬਰ 2 ਨੇ ਦੱਸਿਆ ਕਿ ਉਹ ਆਂਡਾ, ਮੀਟ ਦਾ ਕੰਮ ਕਰਦਾ ਹੈ। ਸ਼ਾਮ ਨੂੰ ਤਕਰੀਬਨ 8 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਕ ਮਿੰਟ ’ਚ ਹੀ ਉਸ ਦਾ ਗੱਲਾਂ ਚੁੱਕ ਕੇ ਫ਼ਰਾਰ ਹੋ ਗਏ। ਇਸ ਨਾਲ ਉਸਦਾ ਤਕਰੀਬਨ 3 ਹਜ਼ਾਰ ਰੁਪਏ ਦੇ ਲਗਭਗ ਨੁਕਸਾਨ ਹੋ ਗਿਆ। ਉਸਨੇ ਕਿਹਾ ਕਿ ਉਹ ਗਰੀਬ ਆਦਮੀ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਹੈ। ਇਸ ਮੌਕੇ ਉਸ ਨਾਲ ਵਿਜੇ ਕੁਮਾਰ, ਬੂਟਾ ਸਿੰਘ ਮਿਸਤਰੀ ਤੇ ਬੇਅੰਤ ਸਿੰਘ ਹਾਜ਼ਰ ਸਨ।