ਨਕਾਬਪੋਸ਼ ਬਾਈਕ ਸਵਾਰ ਨੇ ਵਿਅਕਤੀ ਦਾ ਗੀਝਾ ਝਪਟਿਆ
ਬੇਖੌਫ ਨਕਾਬਪੋਸ ਮੋਟਰਸਾਈਕਲ ਸਵਾਰ ਲੁਟੇਰੇ ਨੇ ਵਿਅਕਤੀ ਦਾ ਗੀਝਾ ਝਪਟਿਆ
Publish Date: Mon, 13 Apr 2026 06:39 PM (IST)
Updated Date: Tue, 14 Apr 2026 04:07 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਮੰਡੀ ਵਿਖੇ ਗੀਝਾ ਝਪਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ, ਬਲਕਿ ਦਿਨ ਬ ਦਿਨ ਇਨ੍ਹਾਂ ਘਟਨਾਵਾਂ ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਹ। ਉਧਰ ਦੂਜੇ ਪਾਸੇ ਪੁਲਿਸ ਵੀ ਇਨ੍ਹਾਂ ਲੁਟੇਰਿਆਂ ਅੱਗੇ ਬਿਲਕੁਲ ਬੇਵੱਸ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਲਾਕੇ ਅੰਦਰ ਗੀਝਾ ਝਪਟਣ ਦੀਆਂ ਅਨੇਕ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਨ੍ਹਾਂ ਨੂੰ ਲੱਭਣ ’ਚ ਅਜੇ ਤੱਕ ਪੁਲਿਸ ਨਾਕਾਮ ਸਾਬਿਤ ਹੋਈ ਹੈ। ਗੁਰਤੇਜ ਸਿੰਘ ਵਾਸੀ ਘੜੈਲਾ ਆਪਣੀ ਪਤਨੀ ਤੇ ਪੋਤੇ ਨਾਲ ਸਕੂਟੀ ’ਤੇ ਸਵਾਰ ਹੋ ਕੇ ਤਪਾ ਤੋਂ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਨਾਮਦੇਵ ਮਾਰਗ ’ਤੇ ਐੱਫਸੀਆਈ ਦੇ ਗੋਦਾਮਾਂ ਨਜ਼ਦੀਕ ਪੁੱਜੇ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਲੁਟੇਰੇ ਨੇ ਉਨ੍ਹਾਂ ਦਾ ਗੀਝੇ ਵਿਚ ਪਾਇਆ ਹੋਇਆ ਬਟੂਆ ਝਪਟ ਲਿਆ। ਜਿਸ ਵਿਚ ਲਗਭਗ 5 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਸਨ। ਇਹ ਘਟਨਾ ਕਈ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਉਨ੍ਹਾਂ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।