ਐੱਸਕੇਐੱਮ ਦੇ ਸੱਦੇ ’ਤੇ ਕਿਸਾਨਾਂ ਨੇ ਸਰਕਾਰਾਂ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ
ਐਸਕੇਐਮ ਦੇ ਸੱਦੇ 'ਤੇ ਕਿਸਾਨਾਂ ਨੇ ਸਰਕਾਰਾਂ ਖਿਲਾਫ ਕੱਢਿਆ ਟਰੈਕਟਰ ਮਾਰਚ
Publish Date: Wed, 28 Jan 2026 04:03 PM (IST)
Updated Date: Wed, 28 Jan 2026 04:07 PM (IST)

- ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਲਾਕ ਭਵਾਨੀਗੜ੍ਹ ਵਿਖੇ ਵੀ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ’ਤੇ ਜਮਹੂਰੀ ਕਿਸਾਨ ਸਭਾ ਦੇ ਨਿਰਮਲ ਸਿੰਘ ਘਰਾਚੋਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਬਲਾਕ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਅੰਦੋਲਨ ਦੌਰਾਨ 26 ਜਨਵਰੀ ਨੂੰ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ ਸੀ, ਉਸ ਦੀ ਪੰਜਵੀਂ ਵਰ੍ਹੇਗੰਢ ਅੱਜ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕਰ ਕੇ ਮਨਾਈ ਗਈ ਅਤੇ ਜੋ ਦਿੱਲੀ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਸਨ ਉਨ੍ਹਾਂ ਮੰਗਾਂ ਨੂੰ ਲੈ ਕੇ ਅਤੇ ਜੋ ਕੇਂਦਰ ਦੀ ਸਰਕਾਰ ਨਵਾਂ ਬੀਜ ਬਿਲ 2025 ਅਤੇ ਬਿਜਲੀ ਸੋਧ ਬਿੱਲ 2025 ਲੈ ਕੇ ਆਈ ਹੈ, ਉਸ ਖ਼ਿਲਾਫ਼ ਅਤੇ ਜੋ ਚਾਰ ਲੇਬਰ ਕੋਡ ਅਤੇ ਨਰੇਗਾ ਸਕੀਮ ਖਤਮ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਕੇਂਦਰ ਦੀ ਸਰਕਾਰ ’ਤੇ ਪੰਜਾਬ ਦੀ ਸਰਕਾਰ ਇਹੋ ਜਿਹੇ ਕਾਲੇ ਕਾਨੂੰਨ ਲਾਗੂ ਕਰੇਗੀ ਤਾਂ ਲੜਨ ਵਾਲੇ ਲੋਕ ਕਦੇ ਵੀ ਘਰਾਂ ਵਿੱਚ ਚੁੱਪ ਕਰ ਕੇ ਨਹੀਂ ਬੈਠਣਗੇ। ਬਲਾਕ ਭਵਾਨੀਗੜ੍ਹ ਵੱਲੋਂ ਇਕ ਮਾਰਚ ਨਦਾਮਪੁਰ ਦੀ ਦਾਣਾ ਮੰਡੀ ਚੋਂ ਸ਼ੁਰੂ ਕੀਤਾ ਗਿਆ ਤੇ ਦੂਸਰਾ ਪਿੰਡ ਘਰਾਚੋਂ ਦੀ ਦਾਣਾ ਮੰਡੀ ’ਚੋਂ ਸ਼ੁਰੂ ਕੀਤਾ ਗਿਆ ਜੋ ਸ਼ਹਿਰ ਭਵਾਨੀਗੜ੍ਹ ਵਿੱਚ ਹੁੰਦੇ ਹੋਏ ਦਾਣਾ ਮੰਡੀ ਵਿਖੇ ਜ਼ੋਰਦਾਰ ਨਾਅਰਿਆਂ ਨਾਲ ਸਮਾਪਤ ਕੀਤੇ ਗਏ। ਇਸ ਮੌਕੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਜੱਟਾਂ, ਜਸਵੀਰ ਸਿੰਘ ਗੱਗੜਪੁਰ, ਰਘਵੀਰ ਸਿੰਘ ਘਰਾਚੋਂ, ਕੁਲਦੀਪ ਸਿੰਘ ਬਖੋਪੀਰ, ਸਤਵਿੰਦਰ ਸਿੰਘ ਘਰਾਚੋਂ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਗੁਰਤਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ ਆਦਿ ਮੌਜੂਦ ਸਨ।