ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਕਿਸਾਨਾਂ ਨੇ ਨਾਕਾਰਿਆ
ਕੇਂਦਰ ਸਰਕਾਰ ਵਲੋਂ ਪੇਸ ਕੀਤਾ ਬਜਟ ਕਿਸਾਨਾਂ ਨੇ ਨਕਾਰਿਆ
Publish Date: Sun, 01 Feb 2026 04:21 PM (IST)
Updated Date: Mon, 02 Feb 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਐਤਵਾਰ ਨੂੰ ਸੰਸਦ ’ਚ ਦੇਸ਼ ਦਾ ਆਮ ਬਜਟ 2026 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਪਰ ਕਿਸਾਨਾਂ ਨੂੰ ਇਸ ਬਜਟ ’ਚ ਕੋਈ ਖਾਸ ਸਹੂਲਤ ਨਾਂ ਮਿਲਣ ਕਾਰਨ ਕਿਸਾਨਾਂ ਵੱਲੋਂ ਇਸ ਬਜਟ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ। ਪੇਸ਼ ਹਨ ਕੁੱਝ ਕਿਸਾਨ ਆਗੂਆਂ ਦੇ ਵਿਚਾਰ। : ਕਿਸਾਨਾ ਦੀਆ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਬਜਟ : ਸੀਰਾ ਛੀਨੀਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਦਰ ਸਰਕਾਰ ਦੁਆਰਾ ਪੇਸ਼ ਕੀਤਾ ਬਜਟ ਕਿਸਾਨਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰਿਆ ਹੈ। ਬਜਟ ’ਚ ਫਸਲਾਂ ’ਤੇ ਐੱਮਐੱਸਪੀ ਦਾ ਕੋਈ ਜਿਕਰ ਨਹੀ ਹੈ, ਨਾ ਹੀ ਕਰਜ ਮੁਕਤੀ ਦੀ ਗੱਲ ਹੋਈ ਹੈ, ਫਸਲਾ ਦੇ ਡਬਰਸੀਫਕੇਸ਼ਨ ’ਤੇ ਵੀ ਕੋਈ ਗੱਲ ਨਹੀ ਹੋਈ, ਖੇਤੀ ਸੈਕਟਰ ਲਈ ਡੀਜਲ ਘੱਟ ਕਰਨ ’ਤੇ ਕੋਈ ਜਿਕਰ ਨਹੀ ਹੋਇਆ, ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦੀ ਕੋਈ ਗੱਲ ਨਹੀਂ ਹੈ। ਉਹ ਇਸ ਬਜਟ ਪੱਖੀ ਨਹੀਂ ਹਨ। ਕੇਦਰ ਸਰਕਾਰ ਦਾ ਬਜਟ ਕਿਸਾਨ ਪੱਖੀ ਨਹੀਂ : ਬਿੱਟੂ ਝਲੂਰ ਭਾਰਤੀ ਕਿਸਾਨ ਯੂਨੀਅਨ ਕਾਦੀਆ ਬਰਨਾਲਾ ਦੇ ਪ੍ਰੈਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ ਨੇ ਕਿਹਾ ਕਿ ਬਜਟ ਕਿਸਾਨ ਪੱਖੀ ਨਹੀਂ ਹੈ, ਪੈਸਟੀਸਾਇਡ ਤੇ ਖਾਦਾਂ ’ਤੇ ਕੋਈ ਰਾਹਤ ਛੋਟ ਨਹੀਂ ਹੈ, ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਨਹੀਂ ਕੀਤਾ ਗਿਆ, ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਦਾ ਜਿਕਰ ਨਹੀਂ ਹੋਇਆ, ਖੇਤੀ ਸੈਕਟਰ ਲਈ ਮਸ਼ੀਨਰੀ ਸੰਦਾਂ ’ਤੇ ਰਾਹਤ ਦਾ ਕੋਈ ਜਿਕਰ ਨਹੀ ਹੋਇਆ, ਸਾਰੀਆਂ ਫ਼ਸਲਾਂ ਦੀ ਖ਼ਰੀਦ ਗਰੰਟੀ ਦੀ ਕੋਈ ਗੱਲ ਨਹੀਂ ਤੇ ਫ਼ਸਲ ਦੇ ਸਮਰਥਨ ਮੁੱਲ ਵਿਚ ਵਾਧੇ ਦਾ ਜਿਕਰ ਨਹੀਂ ਹੈ। ਇਹ ਕਾਰਨ ਬਜਟ ਕਿਸਾਨ ਪੱਖੀ ਨਹੀਂ ਹੈ। ਕੇਂਦਰ ਸਰਕਾਰ ਦਾ ਬਜਟ ਕਿਸਾਨਾਂ ਲਈ ਖੋਖਲਾ : ਯਾਦਵਿੰਦਰ ਰਾਜਗੜ੍ਹ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਚੇਅਰਮੈਨ ਯਾਦਵਿੰਦਰ ਸਿੰਘ ਰਾਜਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਕਿਸਾਨਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਇਹ ਬਜਟ ਕਿਸਾਨਾਂ ਲਈ ਪੂਰੀ ਤਰ੍ਹਾਂ ਨਾਲ ਖੋਖਲਾ ਬਜਟ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ’ਚ ਭਾਵੇਂ ਉਦਯੋਗਪਤੀਆਂ ਨੂੰ ਸਰਕਾਰ ਨੇ ਕੁੱਝ ਰਾਹਤ ਦਿੱਤੀ ਹੈ, ਪਰ ਕਿਸਾਨਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ ਹੈ। ਇਸ ਲਈ ਉਹ ਇਸ ਬਜਟ ਦਾ ਵਿਰੋਧ ਕਰਦੇ ਹਨ। ਕੇਂਦਰ ਸਰਕਾਰ ਦਾ ਬਜਟ ਕਿਸਾਨ ਪੱਖੀ ਨਹੀਂ : ਜਰਨੈਲ ਬਦਰਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਕਿਸਾਨਾਂ ਨਾਲ ਵਿਰਤਕਰਾ ਕੀਤਾ ਜਾਂਦਾ ਹੈ, ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ’ਚ ਕਿਸਾਨਾਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਇਹ ਬਜਟ ਕਿਸਾਨ ਪੱਖੀ ਬਜਟ ਨਹੀਂ ਹੈ। ਇਸ ਕਰਕੇ ਉਹ ਇਸ ਬਜਟ ਤੋਂ ਖੁਸ਼ ਨਹੀਂ ਹਨ। ਕਿਸਾਨਾਂ ਨੂੰ ਆਸ ਸੀ ਕਿ ਬਜਟ ’ਚ ਕਿਸਾਨਾਂ ਲਈ ਕੋਈ ਸਹੂਲਤ ਮੁਹੱਈਆ ਹੋਵੇਗੀ ਪਰ ਇਹ ਬਜਟ ਕਿਸਾਨਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ।