ਕਿਸਾਨਾਂ ਨੇ ਬਿਜਲੀ ਬਿੱਲ ਤੇ ਨਵੇਂ ਮਨਰੇਗਾ ਕਾਨੂੰਨ ਦੀ ਲੋਹੜੀ ਬਾਲੀ
ਕਿਸਾਨਾਂ ਨੇ ਬਿਜਲੀ ਬਿੱਲ ਅਤੇ ਨਵੇਂ ਮਨਰੇਗਾ ਕਾਨੂੰਨ ਦੀ ਲੋਹੜੀ ਬਾਲੀ
Publish Date: Wed, 14 Jan 2026 04:01 PM (IST)
Updated Date: Thu, 15 Jan 2026 04:01 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਤੇ ਕਿਸਾਨ ਮਜ਼ਦੂਰ ਮੋਰਚਾ ਬਲਾਕ ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਵਿੱਚ ਲੋਹੜੀ ਵਾਲੇ ਦਿਨ ਵੱਖ ਪਿੰਡਾਂ ਵਿੱਚ ਲੋਹੜੀ ਵਾਲੀਆਂ ਧੂਣੀਆਂ ਤੇ ਨਵੇਂ ਬਣੇ ਬਿਲਾ ਦੀਆ ਕਾਪੀਆ ਸਾੜੀਆਂ ਗਈਆਂ। ਜਿਸ ਵਿੱਚ ਮਨਰੇਗਾ ਜੀ ਰਾਮ ਜੀ, ਚਿੱਪ ਵਾਲ਼ੇ ਮੀਟਰ ਲਾਉਣ ਦੇ ਸਬੰਧੀ, ਸੀ਼ਡ ਬਿੱਲ ਅਤੇ ਬਿਜਲੀ ਸੋਧ ਬਿੱਲ 2025 ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਇਨ੍ਹਾਂ ਬਿਲਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। ਇਸ ਸਬੰਧੀ ਪਿੰਡਾਂ ਵਿਚ ਵੱਖ ਵੱਖ ਥਾਈਂ ਧੂਣੀਆਂ ਤੇ ਇਹਨਾ ਬਿਲਾ ਦੀ ਕਾਪੀਆ ਸਾੜੀਆਂ ਗਈਆਂ ਪਿੰਡ ਇਕਾਈ ਗੁੱਜਰਾਂ ਇਸ ਸਮੇ ਸੀਨੀਅਰ ਮੀਤ ਪ੍ਰਧਾਨ ਬਲਾਕ ਦਿੜ੍ਹਬਾ ਨੈਬ ਸਿੰਘ ਗੁੱਜਰਾਂ, ਮਨਰੇਗਾ ਆਗੂ ਲਖਵੀਰ ਸਿੰਘ ਗੁੱਜਰਾਂ, ਕਾਲਾ ਸੁਨਿਆਰ, ਭਰਪੂਰ ਸਿੰਘ, ਰਾਮ ਸਿੰਘ , ਦਰਸ਼ਨ ਸਿੰਘ, ਪ੍ਰਧਾਨ ਬਲਵੀਰ ਸਿੰਘ ਪਿੰਡ ਇਕਾਈ ਗੁੱਜਰਾਂ, ਸੱਤੂ ਸਿੰਘ, ਮੱਘਰ ਸਿੰਘ, ਬਲਕਾਰ ਸਿੰਘ, ਜਿੰਦੀ ਉੱਪਲ, ਭੋਲਾ ਉਪੱਲ ਸੋਨੀ ਉਪੱਲ, ਸੁਖਵਿੰਦਰ ਸਿੰਘ, ਸਤਨਾਮ ਸੀਨਾ ਅਤੇ ਭੋਲੀ ਸਿੰਘ ਆਦਿ ਹਾਜ਼ਰ ਸਨ।