ਸ਼ਗਨਦੀਪ ਜਿਉਂਦ ਦੀ ਰਿਹਾਈ ਲਈ ਬਠਿੰਡਾ ਡੀਸੀ ਦਫਤਰ ਦਾ ਘਰਾਓ 6 ਨੂੰ
ਕਿਸਾਨ ਆਗੂਆਂ ਬਲਦੇਵ ਸਿੰਘ ਚੌਕੇ ਸਗਨਦੀਪ ਜਿਉਂਦ ਦੀ ਰਿਹਾਈ ਲਈ ਬਠਿੰਡਾ ਡੀਸੀ ਦਫਤਰ ਦਾ ਘਰਾਓ 6 ਨੂੰ
Publish Date: Thu, 29 Jan 2026 06:33 PM (IST)
Updated Date: Fri, 30 Jan 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਮੀਟਿੰਗ ਸੂਬਾ ਪ੍ਰਧਾਨ ਦੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸਗਨਦੀਪ ਸਿੰਘ ਜੀਉਦ ਅਤੇ ਬਲਦੇਵ ਸਿੰਘ ਚੌਕੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਜੇਲ ’ਚ ਬੰਦ ਹਨ। ਪਿੰਡ ਜਿਉਂਦ ਦੇ ਸੰਘਰਸੀ ਲੋਕਾਂ ਵੱਲੋਂ ਹੱਕੀ ਸੰਘਰਸ਼ ’ਚ ਡੱਟ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਆਪਣੀਆਂ ਜਮੀਨਾਂ ਦੀ ਰਾਖੀ ਲਈ ਡੱਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਝੂਠੇ ਕੇਸ ’ਚ ਪੰਜ ਅਪ੍ਰੈਲ ਤੋਂ ਬਠਿੰਡਾ ਜੇਲ ’ਚ ਬੰਦ ਕੀਤੇ ਹੋਏ ਦੋਵੇਂ ਕਿਸਾਨਾਂ ਆਗੂਆਂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਤੇ ਪਾਏ ਝੂਠੇ ਪੁਲਿਸ ਕੇਸ ਵਾਪਸ ਕਰਾਉਣ ਲਈ ਪੱਕੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰਾ ਪੱਕਾ ਮੋਰਚਾ ਲਾਇਆ ਜਾਵੇਗਾ। ਅੱਜ ਦੀ ਮੀਟਿੰਗ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭਟਾਲ, ਜਗਤਾਰ ਸਿੰਘ ਕਾਲਾ ਝਾੜ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਔਰਤ ਆਗੂ ਹਰਿੰਦਰ ਬਿੰਦੂ, ਕਮਲਜੀਤ ਬਰਨਾਲਾ ਤੋਂ ਇਲਾਵਾ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਵੀ ਹਾਜ਼ਰ ਸਨ।