ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ 4 ਤੋਂ ਹੜਤਾਲ ਕਰਨ ਦਾ ਐਲਾਨ
4 ਤੋਂ 5 ਮਾਰਚ ਤੱਕ ਫਰਦ ਕੇਂਦਰ ਮੁਲਾਜ਼ਮਾਂ ਨੇ ਕੀਤਾ ਹੜਤਾਲ ਕਰਨ ਦਾ ਐਲਾਨ
Publish Date: Wed, 01 Apr 2026 05:37 PM (IST)
Updated Date: Wed, 01 Apr 2026 05:40 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਫਰਦ ਕੇਂਦਰ ਮੁਲਾਜਮਾਂ ਵੱਲੋਂ ਸਰਕਾਰ ਦੀ ਵਾਅਦਾ ਖ਼ਿਲਾਫ਼ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਅਤੇ ਸੂਬਾ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਫਰਦ ਕੇਂਦਰ ਦੇ ਭਵਿੱਖ ਨੂੰ ਲੈ ਕੇ ਸਰਕਾਰੇ ਦਰਬਾਰੇ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਜਿਸ ਵਿਚ ਫਰਦ ਕੇਂਦਰ ਕੰਪਿਊਟਰ ਆਪ੍ਰੇਟਰਜ਼ ਐਸੋਸੀਏਸ਼ਨ ਦੀ ਪਹਿਲੀ ਮੰਗ ਮਾਰਚ ਮਹੀਨੇ ਵਧੀ ਹੋਈ ਤਨਖਾਹ ਲਈ ਕੋਈ ਚਿੱਠੀ ਪੱਤਰ ਹਾਲੇ ਤੱਕ ਜਾਰੀ ਨਹੀ ਕੀਤਾ ਗਿਆ ਹੈ ਅਤੇ ਦੂਸਰੀ ਮੰਗ ਸਾਡੇ ਬਰਖਾਸਤ ਸਾਥੀਆਂ ਨੂੰ ਮੁੜ ਬਹਾਲ ਕਰਨ ਸਬੰਧੀ ਸਹਿਮਤੀ ਬਣੀ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਉੱਚ ਅਧਿਕਾਰੀਆਂ ਵੱਲੋਂ ਟਾਲ-ਮਟੋਲ ਦਾ ਰਵੱਈਆ ਵਰਤਿਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਮੌਜੂਦਾ ਸੀਐੱਮਸੀ ਕੰਪਨੀ ਦਾ ਟੈਂਡਰ 31 ਮਾਰਚ ਨੂੰ ਖਤਮ ਹੋ ਚੁੱਕਾ ਹੈ, ਜਿਸ ਬਾਰੇ ਆਪ੍ਰੇਟਰਜ਼ ਨੂੰ ਕੰਪਨੀ ਵੱਲੋਂ ਹੀ ਸੂਚਿਤ ਕੀਤਾ ਗਿਆ ਸੀ। ਹੁਣ 1 ਅਪ੍ਰੈਲ ਤੋਂ ਫਰਦ ਕੇਂਦਰ ਦੇ ਕਰਮਚਾਰੀ ਕਿਸ ਹੈਸੀਅਤ ਨਾਲ ਤੇ ਕਿਸ ਮਹਿਕਮੇ ਅਧੀਨ ਕੰਮ ਕਰਨਗੇ, ਇਸ ਬਾਬਤ ਸਰਕਾਰ ਵੱਲੋਂ ਕੋਈ ਸੂਚਨਾ ਪ੍ਰਾਪਤ ਨਹੀਂ ਹੈ। ਕੁੱਝ ਇੱਕ ਅਣਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਦਾ ਜੁਬਾਨੀ 31 ਮਈ, 2026 ਤੱਕ ਦਾ ਕਾਰਜ ਕਾਲ ਵਧਾ ਦਿੱਤਾ ਗਿਆ ਹੈ ਉਹ ਵੀ ਬਿਨਾਂ ਕਿਸੇ ਟੈਂਡਰ ਦੇ ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੰਨੇ ਵੱਡੇ ਪੱਧਰ ’ਤੇ ਧਾਂਦਲੀ ਹੋਣ ਜਾ ਰਹੀ ਹੈ। ਉਕਤ ਧਾਂਦਲੀ ਸਬੰਧੀ ਕਾਨੂੰਨੀ ਮਾਹਿਰਾਂ ਨਾਲ ਵੀ ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਦੇ ਹੋਏ ਫਰਦ ਕੇਂਦਰ ਯੂਨੀਅਨ 4 ਅਪ੍ਰੈਲ ਤੋਂ 7 ਅਪ੍ਰੈਲ ਤੱਕ ਹੜਤਾਲ ’ਤੇ ਜਾ ਰਹੀ ਹੈ ਅਤੇ ਫਰਦ ਕੇਂਦਰ ਦਾ ਕੰਮ ਪੂਰਨ ਰੂਪ ਨਾਲ ਬੰਦ ਰਹੇਗਾ। ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ ਡੀਐੱਲਆਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਝੰਡਾ ਮਾਰਚ ਵੀ ਕੱਢਿਆ ਜਾਵੇਗਾ। ਐਸੋਸੀਏਸ਼ਨ ਮੁਤਾਬਿਕ ਆਉਣ ਵਾਲੇ ਸਮੇਂ ਵਿਚ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰੇਗੀ, ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ, ਸੂਬਾ ਮੀਡੀਆ ਸਕੱਤਰ ਬਲਜਿੰਦਰ ਸਿੰਘ ਸੋਨੀ ਆਦਿ ਹਾਜ਼ਰ ਸਨ।