ਰਣਜੀਤ ਲਹਿਰਾ ਤੇ ਵਿਧੂ ਸ਼ੇਖਰ ਦੀ ਮੌਤ ’ਤੇ ਪ੍ਰਗਟਾਇਆ ਦੁੱਖ
ਰਣਜੀਤ ਲਹਿਰਾ ਅਤੇ ਵਿਧੂ ਸ਼ੇਖਰ ਦੀ ਮੌਤ ’ਤੇ ਦੁੱਖ ਪ੍ਰਗਟਾਇਆ
Publish Date: Wed, 11 Feb 2026 04:26 PM (IST)
Updated Date: Wed, 11 Feb 2026 04:29 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀ ਜਾਣੀ-ਪਛਾਣੀ ਆਗੂ ਸ਼ਖ਼ਸੀਅਤਾਂ ਸਾਥੀ ਰਣਜੀਤ ਲਹਿਰਾ ਤੇ ਵਿਧੂ ਸ਼ੇਖਰ ਭਾਰਦਵਾਜ ਇਨਕਲਾਬੀ ਕਾਫ਼ਲੇ ਨੂੰ ਅਲਵਿਦਾ ਕਹਿ ਗਏ, ਉਸ ਵੇਲੇ ਜਦੋਂ ਉਨ੍ਹਾਂ ਵਰਗੇ ਦ੍ਰਿੜ ਨਿਹਚਾਵਾਨ ਸਾਥੀਆਂ ਦੀ ਬੇਹੱਦ ਲੋੜ ਹੈ। ਦੋਵੇਂ ਸਾਥੀਆਂ ਨੇ ਵਿਦਿਆਰਥੀ ਜੀਵਨ ਤੋਂ ਹੀ ਲੋਕਾਂ ਦੇ ਹੱਕਾਂ ਤੇ ਸਮਾਜ ਦੀ ਕਾਣੀ ਵੰਡ ਖਤਮ ਕਰ ਕੇ ਸਭ ਲਈ ਬਰਾਬਰ ਦਾ ਸਮਾਜ ਸਿਰਜਣ ਲਈ ਯੋਗਦਾਨ ਪਾਇਆ। ਵਿਧੂ ਸ਼ੇਖਰ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਰੁਖਸਤ ਹੋ ਗਏ ਤੇ ਰਣਜੀਤ ਲਹਿਰਾ ਨੇ ਬਹੁਤ ਹੀ ਗੰਭੀਰ ਬਿਮਾਰੀ ਦੇ ਬਾਵਜੂਦ ਮਿਸਾਲੀ ਜ਼ਿੰਦਗੀ ਜਿਊਂਈ ਅਤੇ ਸਿਰੜ ਤੇ ਦ੍ਰਿੜਤਾ ਨਾਲ ਕਲਮ ਤੇ ਸੰਘਰਸ਼ ਦੇ ਮੋਰਚਿਆਂ ਤੋਂ ਇਨਕਲਾਬੀ ਜਮਹੂਰੀ ਲਹਿਰ ਵਿਚ ਯੋਗਦਾਨ ਪਾਉਂਦੇ ਰਹੇ। ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੂਟਾਲ, ਸਕੱਤਰ ਕੁਲਦੀਪ ਸਿੰਘ, ਪ੍ਰੈੱਸ ਸਕੱਤਰ ਜੂਝਾਰ ਲੌਂਗੋਵਾਲ, ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਸੂਬਾ ਕਮੇਟੀ ਮੈਂਬਰ ਮਨਧੀਰ ਰਾਜੋਮਾਜਰਾ, ਵਿਸਾਖਾ ਸਿੰਘ, ਸਵਰਨਜੀਤ ਸਿੰਘ, ਸਹਾਇਕ ਸੱਕਤਰ ਕੁਲਵਿੰਦਰ ਬੰਟੀ, ਅਮਰੀਕ ਸਿੰਘ ਖੋਖਰ, ਇਕਬਾਲ ਕੌਰ, ਡਾ. ਕਿਰਨ ਪਾਲ ਕੌਰ, ਹਰਪ੍ਰੀਤ ਕੌਰ ਮਾਸਟਰ ਪਰਮਵੇਦ ਤੇ ਦਰਸ਼ਨ ਕੁਨਰਾਂ ਦੋਵਾਂ ਸਾਥੀਆਂ ਦੇ ਜਾਣ ਨਾਲ ਸਮੂਚੀ ਖੱਬੀ ਲਹਿਰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।