ਕਾਮਰੇਡ ਰਣਜੀਤ ਲਹਿਰਾ ਦੀ ਮੌਤ ’ਤੇ ਕੀਤਾ ਦੁੱਖ ਪ੍ਰਗਟ
ਕਾਮਰੇਡ ਰਣਜੀਤ ਲਹਿਰਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ
Publish Date: Wed, 11 Feb 2026 04:28 PM (IST)
Updated Date: Wed, 11 Feb 2026 04:29 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਇਨਕਲਾਬੀ ਲਹਿਰ ਵਿੱਚ ਯਾਦਗਾਰੀ ਹਿੱਸਾ ਪਾਉਣ ਵਾਲੇ ਕਾਮਰੇਡ ਰਣਜੀਤ ਲਹਿਰਾ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਬੇਵਕਤੀ ਮੌਤ ’ਤੇ ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦਿੜ੍ਹਬਾ ਵੱਲੋਂ ਦੁੱਖ ਪ੍ਰਗਟ ਕੀਤਾ ਹੈ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਅਤੇ ਤਰਕਸ਼ੀਲ ਆਗੂ ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਰਣਜੀਤ ਲਹਿਰਾ ਨੇ ਆਪਣੀ ਸਵੈ ਜੀਵਨੀ ਜ਼ਿੰਦਗੀ ਦੇ ਰਾਹਾਂ ’ਤੇ, ਮਿਡਲ ਲੇਖਾਂ ਦਾ ਸੰਗ੍ਰਹਿ ਅਤੇ ਕਲਮ ਦਾ ਇਸ਼ਕ ਰਚ ਕੇ ਪੰਜਾਬ ਸਾਹਿਤ ਦੀ ਝੋਲੀ ਪਾਈਆਂ। ਇਨ੍ਹਾਂ ਦੇ ਵਿਛੋੜੇ ਨਾਲ ਇਨਕਲਾਬੀ ਲਹਿਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਰਣਜੀਤ ਲਹਿਰਾ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਟਿਆਲਾ ਹਾਰਟ ਕੇਅਰ ਸੈਂਟਰ ਵਿਖੇ ਆਖਰੀ ਸਾਹ ਲਈ। ਰਣਜੀਤ ਲਹਿਰਾ ਪੰਜਾਬ ਸਟੂਡੈਂਟ ਯੂਨੀਅਨ ਦੇ ਨਿਧੜਕ ਆਗੂ, ਇਨਕਲਾਬ ਕੇਂਦਰ ਪੰਜਾਬ ਦੇ ਲੰਮਾ ਸਮਾਂ ਜਨਰਲ ਸਕੱਤਰ, ਇਨਕਲਾਬੀ ਦੋ ਮਾਸਕ, ਲਾਲ ਪਰਚਮ ਦੇ ਸੰਪਾਦਕ ਵਜੋਂ ਨਿਭਾਈ ਉਸ ਦੀ ਯਾਦਗਾਰੀ ਭੂਮਿਕਾ ਨਿਭਾਈ। ਇਸ ਮੌਕੇ ਦਰਸ਼ਨ ਸਿੰਘ ਰੋਗਲਾ, ਹਰਮੇਸ਼ ਸਿੰਘ ਮੇਸ਼ੀ, ਹਰਮੇਲ ਸਿੰਘ ਬੁਜਰਕ, ਸਹਿਦੇਵ ਚੱਠਾ, ਨੀਲ ਕਮਲ ਰਾਣਾ, ਗੁਰਤੇਜ ਸਿੰਘ ਜਸਪਾਲ, ਰਣਧੀਰ ਸਿੰਘ, ਇੰਜ. ਸੁਖਵੰਤ ਸਿੰਘ ਧੀਮਾਨ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।