ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦਾ ਵਿਸਥਾਰ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦਾ ਵਿਸਥਾਰ
Publish Date: Thu, 26 Feb 2026 05:42 PM (IST)
Updated Date: Fri, 27 Feb 2026 04:07 AM (IST)

ਜ਼ਿਲ੍ਹਾ ਪੱਧਰੀ ਆਹੁਦੇਦਾਰੀਆਂ ’ਤੇ ਕੀਤਾ ਨਿਯੁਕਤ 5 ਨੂੰ ਅੱਧਾ ਦਿਨ ਕੰਮ ਬੰਦ ਕਰ ਕੇ ਮੁਲਾਜਮ ਵਿਰੋਧੀ ਨੋਟੀਫਿਕੇਸ਼ਨ ਸਾੜਨ ਦਾ ਲਿਆ ਪ੍ਰਣ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ਼ਿ ਯੂਨੀਅਨ ਦੇ ਜਿਲ੍ਹਾ ਯੂਨਿਟ ਬਰਨਾਲਾ ਦਾ ਵਿਸਥਾਰ ਕਰਦਿਆਂ ਵੱਖ-ਵੱਖ ਵਿਭਾਗਾਂ ’ਚ ਤਾਇਨਾਤ ਮਨਿਸਟ੍ਰੀਰਅਲ ਕਾਮਿਆਂ ਨੂੰ ਨਿਯੁਕਤ ਕਰਦਿਆਂ ਸੂਬਾ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਤਰਸੇਮ ਭੱਠਲ ਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਵੱਲੋਂ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਤਕਸੀਮ ਕੀਤੀ ਗਈ। ਇਹ ਨਿਯੁਕਤੀਆਂ ਕਰਦਿਆਂ ਅੰਸੂ ਗੁਪਤਾ ਨੂੰ ਸਰਪ੍ਰਸਤ, ਰਣਜੀਤ ਸਿੰਘ ਭੰਮ ਨੂੰ ਚੇਅਰਮੈਨ,ਰੀ ਰਜਨੀਸ ਕੁਮਾਰ ਨੂੰ ਵਿੱਤ ਸਕੱਤਰ, ਨਿਰਮਲਜੀਤ ਸਿੰਘ ਚਾਨੇ ਨੂੰ ਵਧੀਕ ਜਨਰਲ ਸਕੱਤਰ, ਮੱਖਣ ਸਿੰਘ ਨੂੰ ਸਹਾਇਕ ਵਿੱਤ ਸਕੱਤਰ, ਸੁਖਜੀਤ ਸਿੰਘ ਸੰਧੂ ਨੂੰ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਸਟੈਨੋਗ੍ਰਾਫਰ ਨੂੰ ਜੁਆਇੰਟ ਸਕੱਤਰ ਅਤੇ ਵਿੱਕੀ ਡਾਬਲਾ ਨੂੰ ਪ੍ਰਬੰਧਕੀ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਚੰਚਲ ਕੌਸ਼ਲ, ਜਗਸੀਰ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਤੇ ਜਤਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਸ਼ਾਦ, ਕਰਨਅਵਤਾਰ ਸਿੰਘ ਪੰਧੇਰ, ਅਮਨਦੀਪ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਸ਼ਿਵਇੰਦਰ ਸਿੰਘ, ਅਮਨਦੀਪ ਸ਼ਰਮਾ, ਮਨਦੀਪ ਸ਼ਰਮਾ, ਮਨਜੀਤ ਕੌਰ ਅਤੇ ਰੇਨੂੰ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਸਹਾਇਕ ਪ੍ਰੈਸ ਸਕੱਤਰ, ਕਰਨਵੀਰ ਸਿੰਘ ਭੱਠਲ ਸੋਸ਼ਲ ਮੀਡੀਆ ਟੀਮ ਇੰਚਾਰਜ, ਯਾਦਵਿੰਦਰ ਸਿੰਘ ਅਤੇ ਜਸਵੀਰ ਸਿੰਘ ਸੋਸ਼ਲ ਮੀਡੀਆ ਟੀਮ ਮੈਂਬਰ, ਦਵਿੰਦਰ ਸਿੰਘ ਸੱਗੂ, ਮੁਨੀਸ਼ ਕੁਮਾਰ, ਗੁਰਧਿਆਨ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਕਾਰਜਕਾਰੀ ਮੈਂਬਰ ਤੋਂ ਇਲਾਵਾ ਬਲਾਕ ਤਪਾ ਲਈ ਅਵਤਾਰ ਸਿੰਘ ਬਾਹੀਆ ਬਲਾਕ ਪ੍ਰਧਾਨ, ਲਲਿਤ ਕੁਮਾਰ ਬਲਾਕ ਜਨਰਨ ਸਕੱਤਰ ਅਤੇ ਬਲਾਕ ਮਹਿਲ ਕਲਾਂ ਲਈ ਹਰਵਿੰਦਰ ਸਿੰਘ ਰਾਏ ਬਲਾਕ ਪ੍ਰਧਾਨ, ਵਰਿੰਦਰ ਸਿੰਘ ਬਲਾਕ ਜਨਰਲ ਸਕੱਤਰ ਚੁਣਿਆ ਗਿਆ ਹੈ। ਇੰਨਾਂ ਆਗੂਆਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਜਿਲ੍ਰਾ ਪ੍ਰਧਾਨ ਤਰਸੇਮ ਭੱਠਲ, ਜਨਰਲ ਸਕੱਤਰ ਰਵਿੰਦਰ ਸਰਮਾ ਅਤੇ ਵਧੀਕ ਜਨਰਲ ਸਕੱਤਰ ਸ੍ਰੀ ਨਿਰਮਲਜੀਤ ਸਿੰਘ ਚਾਨੇ ਨੇ ਸਮੂਹ ਆਗੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਪੀਲ ਕੀਤੀ ਕਿ ਜੱਥੇਬੰਦੀ ਪ੍ਰਤੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਮੁਲਾਜਮ ਹਿੱਤ ਵਿੱਚ ਕੰਮ ਕਰਨਾ ਹੈ। ਇਸ ਮੌਕੇ ਸਮੂਹ ਆਗੂਆਂ ਨੇ ਪ੍ਰਣ ਲਿਆ ਕਿ ਸੂਬਾ ਜੱਥੇਬੰਦੀ ਵੱਲੋਂ ਚੱਲ ਰਹੇ ਮੌਜੂਦਾ ਸੰਘਰਸ ਜਿਸ ’ਚ 5 ਮਾਰਚ ਨੂੰ ਅੱਧਾ ਦਿਨ ਕੰਮ ਬੰਦ ਕਰਕੇ ਮੁਲਾਜਮ ਵਿਰੋਧੀ ਨੋਟੀਫਿਕੇਸ਼ਨ ਸਾੜਨੇ, 6 ਮਾਰਚ ਨੂੰ ਵੀ ਅੱਧਾ ਦਿਨ ਕੰਮ ਬੰਦ ਕਰਕੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਅਤੇ 8 ਮਾਰਚ ਨੂੰ ਬਜਟ ਸੈਸ਼ਨ ਮੌਕੇ ਵਿਧਾਨ ਸਭਾ ਵੱਲ ਮਾਰਚ ਕਰਨਾ ਆਦਿ ਸਾਰੇ ਪ੍ਰੋਗਰਾਮ ਪੂਰੀ ਸਿੱਦਤ ਨਾਲ ਨਿਭਾਏ ਜਾਣਗੇ।