ਫਰੂਟ ਦੀ ਰੇਹੜੀ ’ਤੇ ਕੀਮਤੀ ਸਾਮਾਨ ਵਾਲਾ ਪਰਸ ਭੁੱਲੀ ਔਰਤ, ਕੀਤਾ ਵਾਪਸ
ਇਮਾਨਦਾਰੀ ਜਿੰਦਾ ਹੈ ਕੀਮਤੀ ਸਮਾਨ ਵਾਪਸ ਕਰਕੇ ਕੀਤੀ ਮਿਸਾਲ ਪੇਸ਼
Publish Date: Fri, 06 Mar 2026 04:01 PM (IST)
Updated Date: Sat, 07 Mar 2026 04:00 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਢਿਲਵਾਂ ਪਿੰਡ ਦੀ ਵਸਨੀਕ ਚਰਨਜੀਤ ਕੌਰ ਪਤਨੀ ਮਨਜੀਤ ਸਿੰਘ ਨੇ ਆਪਣੀ ਰਿਸ਼ਤੇਦਾਰੀ ’ਚ ਜਾਣ ਲਈ ਤਪਾ ਮੰਡੀ ਦੇ ਫਲ ਵਿਕਰੇਤਾ ਬਾਬੂ ਰਾਮ ਫਰੂਟ ਵਾਲੇ ਦੀ ਦੁਕਾਨ ਤੋਂ ਫਰੂਟ ਦੀ ਖਰੀਦ ਕੀਤੀ ਤੇ ਜਾਣ ਵਕਤ ਆਪਣਾ ਕੀਮਤੀ ਸਾਮਾਨ ਜਿਸ ’ਚ ਸੋਨੇ ਦੀ ਚੇਨ, ਕਾਂਟੇ, ਲਾਕਟ, ਇਕ ਮਹਿੰਗਾ ਮੋਬਾਈਲ ਤੇ ਕੁਝ ਰੁਪਏ ਭੁੱਲ ਗਈ। ਆਪਣੀ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਉਸ ਨੂੰ ਆਪਣੇ ਗੁੰਮ ਹੋਏ ਸਾਮਾਨ ਦਾ ਖਿਆਲ ਆਇਆ ਤੇ ਉਹ ਵਾਪਸ ਬਾਬੂ ਰਾਮ ਸੁਰੇਸ਼ ਕੁਮਾਰ ਦੀ ਫਲਾਂ ਦੀ ਦੁਕਾਨ ’ਤੇ ਵਾਪਸ ਪਹੁੰਚੀ ਤੇ ਆਪਣਾ ਸਾਮਾਨ ਭੁੱਲਣ ਬਾਰੇ ਦੱਸਿਆ। ਰੇਹੜੀ ਦੇ ਮਾਲਕ ਨੇ ਆਪਣਾ ਆਂਢ-ਗਵਾਂਢ ਬੁਲਾ ਕੇ ਮੰਡੀ ਦੇ ਮੋਹਤਬਰ ਬੰਦਿਆਂ ਦੀ ਹਾਜ਼ਰੀ ’ਚ ਗੁੰਮ ਹੋਏ ਸਾਮਾਨ ਬਾਰੇ ਪੁੱਛਿਆ, ਚਰਨਜੀਤ ਕੌਰ ਵੱਲੋਂ ਸਾਮਾਨ ਦੇ ਦੱਸਣ ਮੁਤਾਬਿਕ ਮਿਲਾਨ ਕੀਤਾ ਗਿਆ ਤੇ ਉਸ ਦਾ ਕੀਮਤੀ ਸਾਮਾਨ ਵਾਪਸ ਕਰ ਦਿੱਤਾ। ਇਸ ਮੌਕੇ ਚਰਨਜੀਤ ਕੌਰ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਪਵਨਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਜਿਉਂਦ, ਕੌਂਸਲਰ ਧਰਮਪਾਲ ਸ਼ਰਮਾ, ਰਮਨੀਕ ਸ਼ਰਮਾ, ਰਮੇਸ਼ ਕੁਮਾਰ ਗਾਂਧੀ, ਸ੍ਰੇਸ਼ ਕੁਮਾਰ, ਬਾਬੂ ਰਾਮ ਫਰੂਟ ਵਾਲਾ, ਰਾਜ ਰਾਣੀ, ਜਨਕ ਰਾਜ ਸ਼ਰਮਾ, ਵਿਜੇ ਕੁਮਾਰ, ਅਰੁਣ ਕੁਮਾਰ ਬੀਟਾ, ਸਰਦਾਰ ਔਪਟੀਕਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਹਾਜ਼ਰ ਸਨ, ਸਮਾਨ ਸਹੀ ਮਿਲਣ ਉਪਰੰਤ ਚਰਨਜੀਤ ਕੌਰ ਅਤੇ ਪਵਨਦੀਪ ਸਿੰਘ ਨੇ ਦਿਖਾਈ ਇਸ ਲਾ ਮਿਸਾਲ ਇਮਾਨਦਾਰੀ ਪ੍ਰਤੀ ਧੰਨਵਾਦ ਕੀਤਾ।