ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਬਦਰਾ ਵਾਸੀ ਪਰੇਸ਼ਾਨ
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਬਦਰਾ ਵਾਸੀ ਪ੍ਰੇਸ਼ਾਨ
Publish Date: Tue, 17 Mar 2026 04:08 PM (IST)
Updated Date: Wed, 18 Mar 2026 04:04 AM (IST)

ਪਿੰਡ ’ਚ ਬਿਮਾਰੀਆਂ ਫੈਲਣ ਦਾ ਡਰ : ਪਿੰਡ ਵਾਸੀ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ’ਚ ਬਿਨ੍ਹਾਂ ਮੀਂਹ ਤੋਂ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀਆਂ ਗਲੀਆਂ ’ਚ ਖੜ੍ਹਾ ਰਹਿਦਾ ਹੈ। ਇਸ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਸਕੂਲੀ ਬੱਚਿਆਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਯੂਵਕ ਸੇਵਾਵਾਂ ਕਲੱਬ ਬਦਰਾ ਦੀ ਪ੍ਰਧਾਨ ਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਇਹ ਪਾਣੀ ਛੱਪੜਾਂ ਦਾ ਹੈ ਜੋ ਕਿ ਓਵਰਫਲੋ ਹੋ ਕੇ ਗਲੀਆਂ ’ਚ ਖੜ੍ਹਾ ਰਹਿੰਦਾ ਹੈ। ਇਸ ਸਬੰਧੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਐੱਮਐੱਲਏ ਲਾਭ ਸਿੰਘ ਉੱਗੋਕੇ ਤੇ ਬੀਡੀਪੀਓ ਸ਼ਹਿਣਾ ਨੂੰ ਵੀ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਕੀਤਾ ਗਿਆ। : ਪਿੰਡ ’ਚ ਬਿਮਾਰੀਆਂ ਫੈਲਣ ਦਾ ਡਰ : ਪਿੰਡ ਵਾਸੀ ਇਸ ਮੌਕੇ ਪਿੰਡ ਵਾਸੀਆਂ ਜੁਗਰਾਜ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ ਆਦਿ ਨੇ ਉਨ੍ਹਾਂ ਦੱਸਿਆ ਕਿ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਤੇ ਗ਼ੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਓਵਰਫ਼ਲੋ ਹੋ ਕੇ ਘਰਾਂ ’ਚ ਵੀ ਦਾਖਲ ਹੋ ਜਾਂਦਾ ਹੈ ਤੇ ਰਸਤੇ ’ਚ ਹਰ ਸਮੇਂ ਖੜ੍ਹਾ ਰਹਿੰਦਾ ਹੈ। ਗੰਦੇ ਪਾਣੀ ’ਤੇ ਮੱਛਰਾਂ ਤੇ ਮੱਖੀਆਂ ਦੀ ਵੀ ਭਰਮਾਰ ਰਹਿੰਦਾ ਹੈ। ਇਸ ਰਸਤੇ ’ਚ ਸਕੂਲ ’ਚ ਜਾਣ ਵਾਲਾ ਰਸਤਾ ਵੀ ਹੈ। ਜਿਸ ਕਾਰਨ ਵਿਦਿਆਰਥੀਆਂ ਨੂੰ ਸਕੂਲ ਜਾਣ ’ਚ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪਿੰਡ ਦਾ ਮੁੱਖ ਰਸਤਾ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆ ਨੂੰ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਸਤਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ’ਚੋਂ ਨਜਾਇਜ਼ ਕਬਜ਼ੇ ਹਟਾਏ ਜਾਣ ਤੇ ਛੱਪੜਾਂ ਨੂੰ ਡੁੰਘੇ ਕਰਵਾਇਆ ਜਾਵੇ ਤਾਂ ਜੋ ਛੱਪੜਾਂ ਦਾ ਪਾਣੀ ਓਵਰ ਫਲੋਅ ਨਾ ਹੋਵੇ। ਇਸ ਮੌਕੇ ਕਲੱਬ ਮੈਂਬਰ ਜੁਗਰਾਜ ਸਿੰਘ ,ਜਸਵਿੰਦਰ ਸਿੰਘ, ਸੱਤਨਾਮ ਸਿੰਘ, ਬੁਟਾ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।