ਮੌਸਮ ਦੇ ਮੱਦੇਨਜਰ ਤਰਪਾਲਾਂ ਆਦਿ ਦਾ ਢੁਕਵਾਂ ਪ੍ਰਬੰਧ : ਜਸਮਨਪ੍ਰੀਤ ਸਿੰਘ
ਮੌਸਮ ਦੇ ਮੱਦੇਨਜਰ ਤਰਪਾਲਾਂ ਆਦਿ ਦਾ ਢੁਕਵਾਂ ਪ੍ਰਬੰਧ:ਸੈਕਟਰੀ ਜਸਮਨਪ੍ਰੀਤ ਸਿੰਘ
Publish Date: Thu, 09 Apr 2026 05:30 PM (IST)
Updated Date: Fri, 10 Apr 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮੌਸਮ ਦੇ ਮੱਦੇਨਜਰ ਅਨਾਜ ਮੰਡੀਆਂ ’ਚ ਆ ਰਹੀ ਕਣਕ ਨੂੰ ਢੱਕਣ ਲਈ ਤਰਪਾਲਾਂ ਆਦਿ ਦਾ ਢੁਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬੀ ਜਾਗਰਣ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਬਰਨਾਲਾ ਮਾਰਕੀਟ ਕਮੇਟੀ ਦੇ ਸੈਕਟਰੀ ਜਸਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 22 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਤੇ 10 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਇਸ ਵਰ੍ਹੇ ਕਿਸਾਨਾਂ ਦੇ ਦੱਸਣ ਅਨੁਸਾਰ ਲਗਾਤਾਰ ਹੋ ਰਹੀ ਬਾਰਸ ਕਾਰਨ ਜਿੱਥੇ ਵਾਢੀ ਪਛੜੀ ਹੈ, ਉੱਥੇ ਹੀ ਕਣਕ ਦਾ ਝਾੜ ਘਟਣ ਦਾ ਵੀ ਅਨੁਮਾਨ ਹੈ। ਖਰੀਦ ਕੇਂਦਰਾਂ ਦੇ ਪ੍ਰਬੰਧਾਂ ਤੋਂ ਸੰਤੁਸ਼ਟੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਤੇ ਆੜ੍ਹਤੀਆਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਵੇਗੀ। ਕਿਸੇ ਕਿਸਾਨ ਨੂੰ ਵੀ ਕਣਕ ਵੇਚਣ ਆਇਆਂ ਅਨਾਜ ਮੰਡੀ ’ਚ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖ਼ਰੀਦ ਏਜੰਸੀਆਂ ਦੇ ਤਾਲਮੇਲ ਨਾਲ ਢੋਆ ਢੁਆਈ ਤੱਕ ਜਿਲ੍ਹਾ ਮੰਡੀ ਬੋਰਡ ਵੱਲੋਂ ਵਿਸ਼ੇਸ਼ ਟੀਮਾਂ ਤਾਇਨਾਤ ਕਰਕੇ ਇਸ ਹਾੜੀ ਦੇ ਸੀਜਨ ਦੇ ਕੰਮ ਨੂੰ ਨੇਪਰੇ ਜਲਦੀ ਨਾਲ ਚਾੜ੍ਹਿਆ ਜਾਵੇਗਾ। ਸੈਕਟਰੀ ਜਸਮਨਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਹੋਵੇ, ਇਸ ਲਈ ਮੰਡੀ ਬੋਰਡ ਵੱਲੋਂ ਪੂਰੀ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਕਿਸਾਨ ਜਾਂ ਆੜ੍ਹਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤਰ੍ਹਾਂ, ਬਰਨਾਲਾ ਮਾਰਕੀਟ ਕਮੇਟੀ ਕਿਸਾਨਾਂ ਦੀ ਫਸਲ ਖ਼ਰੀਦਣ ਨੂੰ ਸੁਚਾਰੂ ਅਤੇ ਸਮਰਥ ਬਣਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਬਰਨਾਲਾ ਦਾ ਸਮੁਚਾ ਸਟਾਫ਼, ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ।