ਸ਼੍ਰੀਮਦ ਭਗਵਤ ਸਪਤਾਹ ਗਿਆਨ ਯੱਗ ਦੇ ਭੋਗ ਪਾਏ
ਸ੍ਰੀਮਦ ਭਗਵਤ ਸਪਤਾਹ ਗਿਆਨ ਯੱਗ ਦੇ ਭੋਗ ਪਾਏ
Publish Date: Sun, 04 Jan 2026 04:15 PM (IST)
Updated Date: Mon, 05 Jan 2026 04:05 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼੍ਰੀਮਦ ਭਾਗਵਤ ਕਥਾ ਸੰਮਤੀ ਵੱਲੋਂ ਕਰਵਾਈ ਜਾ ਰਹੀ ਚੌਥੀ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਭੋਗ ਪਾਏ ਗਏ। ਬਿਆਸ ਗੱਦੀ ’ਤੇ ਬਿਰਾਜਮਾਨ ਕਥਾਵਾਚਕ ਸ਼੍ਰੀ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ (ਸ਼੍ਰੀ ਧਾਮ ਗਵਰਧਨ ਵਾਲੇ) ਨੇ ਆਪਣੇ ਮੁੱਖ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦਾ ਵਰਣਨ ਕੀਤਾ ਪਿਛਲੇ ਦਿਨਾਂ ਤੋਂ ਚੱਲ ਰਹੀ ਕਥਾ ’ਚ ਉਨ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ, ਗਵਰਧਨ ਪੂਜਾ, ਰੁਕਮਣ ਵਿਆਹ, ਕੰਸ ਵਧ, ਭਗਤ ਪ੍ਰਹਲਾਦ ਦਾ ਵਿਸਥਾਰ ਪੂਰਵਕ ਸੰਗਤ ਨੂੰ ਪ੍ਰਵਚਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਧਰਮ ਦੀ ਸਥਾਪਨਾ ਲਈ ਧਰਮ ਯੁੱਧ ਕੀਤਾ ਤੇ ਅਧਰਮੀ ਲੋਕਾਂ ਦਾ ਖਾਤਮਾ ਕਰਕੇ ਜਨਮ ਮਰਣ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਕਲਯੁੱਗ ’ਚ ਮਨੁੱਖ ਦੇ ਕਲਿਆਣ ਲਈ ਕਥਾ, ਕੀਰਤਨ, ਭਜਨ ਹੀ ਮੁੱਖ ਸਾਧਨ ਹੈ ਇਸ ਮੌਕੇ ਭਗਤਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ਤੇ ਨੱਚ ਟੱਪ ਕੇ ਖੁਸ਼ੀ ਪ੍ਰਾਪਤ ਕੀਤੀ ਭੋਗ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ ਤੇ ਜਜਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਥਾ ਸੰਮਤੀ ਦੇ ਮੈਂਬਰ ਅਸ਼ੋਕ ਕੁਮਾਰ ਪੱਖੋ, ਧਰਮਪਾਲ ਬਾਂਸਲ, ਕੇਵਲ ਕ੍ਰਿਸ਼ਨ ਮਿੱਤਲ, ਸ਼ੈਲੀ ਕੰਪਿਊਟਰ, ਓਮ ਪ੍ਰਕਾਸ਼ ਮਿੱਤਲ,ਡਾ: ਸੰਦੀਪ ਵਿੱਕੀ, ਡਾ. ਭਾਰਤ ਭੂਸ਼ਣ, ਕਰਨ ਗਰਗ, ਸੁਰਿੰਦਰ ਕੁਮਾਰ, ਟਿੰਕੂ ਮਿੱਤਲ, ਵਿਜੇ ਮੌੜ, ਮਨੀਸ਼ ਗਰਗ, ਸਤਪਾਲ ਪੱਖੋ, ਮਾਸਟਰ ਪ੍ਰੇਮ ਕੁਮਾਰ ਮੱਖਣ ਗਰਗ, ਮਨੀਸ਼ ਬਹਾਵਲਪੁਰੀਆ, ਅਸ਼ੋਕ ਕੁਮਾਰ, ਦੀਪਕ ਗੱਗ ਐੱਮਸੀ, ਬੁੱਧਰਾਮ ਐੱਮਸੀ ਹੇਮਰਾਜ ਸੰਟੀ ਮੌੜ, ਵਿਜੇ ਬੰਸਲ ਅਤੇ ਹੋਰ ਬਹੁਤ ਸੰਗਤ ਹਾਜ਼ਰ ਸੀ ਇਸ ਤੋਂ ਬਾਅਦ ਸਮੂਹ ਕਮੇਟੀ ਨੇ ਸਾਰਿਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।